![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/57/CairoUniv.jpg/640px-CairoUniv.jpg&w=640&q=50)
ਕਾਹਿਰਾ ਯੂਨੀਵਰਸਿਟੀ
From Wikipedia, the free encyclopedia
ਕਾਹਿਰਾ ਯੂਨੀਵਰਸਿਟੀ (ਮਿਸਰੀ ਅਰਬੀ: جامعة القاهرة Gām‘et El Qāhira 1908 ਤੋਂ 1940 ਤੱਕ ਮਿਸਰ ਯੂਨੀਵਰਸਿਟੀ, ਅਤੇ 1940 ਤੋਂ 1952 ਤੱਕ ਰਾਜਾ ਫੌਦ ਪਹਿਲਾ ਯੂਨੀਵਰਸਿਟੀ) ਮਿਸਰ ਦੀ ਪ੍ਰੀਮੀਅਰ ਪਬਲਿਕ ਯੂਨੀਵਰਸਿਟੀ ਹੈ। ਇਸਦਾ ਮੁੱਖ ਕੈਂਪਸ ਕਾਹਿਰਾ ਤੋਂ ਨੀਲ ਦੇ ਪਾਰ ਗੀਜ਼ਾ ਤੱਕ ਹੈ। ਇਹ 21 ਦਸੰਬਰ 1908 ਨੂੰ ਸਥਾਪਿਤ ਕੀਤੀ ਗਈ ਸੀ;[1] ਹਾਲਾਂਕਿ, ਕਾਹਿਰਾ ਦੇ ਵੱਖ ਵੱਖ ਹਿੱਸਿਆਂ ਵਿੱਚ ਰੱਖੇ ਜਾਣ ਤੋਂ ਬਾਅਦ, ਅਕਤੂਬਰ 1929 ਵਿੱਚ ਆਪਣੀ ਫੈਕਲਟੀ ਆਫ ਆਰਟਸ ਸ਼ੁਰੂ ਕਰਨ ਨਾਲ ਇਸ ਦੀਆਂ ਫੈਕਲਟੀਆਂ ਦੀ ਸਥਾਪਨਾ ਗੀਜ਼ਾ ਵਿੱਚ ਕੀਤੀ ਗਈ ਸੀ। ਇਹ ਅਲ ਅਜ਼ਹਰ ਯੂਨੀਵਰਸਿਟੀ ਤੋਂ ਬਾਅਦ ਮਿਸਰ ਵਿੱਚ ਉੱਚ ਸਿੱਖਿਆ ਦੀ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਹਾਲਾਂਕਿ ਪਹਿਲਾਂ ਤੋਂ ਮੌਜੂਦ ਉੱਚੇ ਪੇਸ਼ੇਵਰ ਸਕੂਲ ਸਨ ਜੋ ਬਾਅਦ ਵਿੱਚ ਯੂਨੀਵਰਸਿਟੀ ਦੇ ਅੰਗ ਕਾਲਜ ਬਣ ਗਏ। ਇਹ 1908 ਵਿੱਚ ਸ਼ਾਹੀ ਸਰਪ੍ਰਸਤੀ ਵਾਲੇ ਪ੍ਰਾਈਵੇਟ ਨਾਗਰਿਕਾਂ ਦੀ ਇੱਕ ਕਮੇਟੀ ਦੁਆਰਾ ਮਿਸਰੀ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਿਤ ਅਤੇ ਫੰਡ ਯੁਕਤ ਕੀਤੀ ਗਈ ਸੀ ਅਤੇ 1925 ਵਿੱਚ ਕਿੰਗ ਫੌਦ ਪਹਿਲੇ ਦੇ ਅਧੀਨ ਇੱਕ ਸਟੇਟ ਸੰਸਥਾ ਬਣ ਗਈ ਸੀ।[2] 1940 ਵਿਚ, ਉਸ ਦੀ ਮੌਤ ਦੇ ਚਾਰ ਸਾਲ ਪਿੱਛੋਂ, ਉਸ ਦੇ ਸਨਮਾਨ ਵਿੱਚ ਇਸ ਯੂਨੀਵਰਸਿਟੀ ਦਾ ਨਾਮ ਬਾਦਸ਼ਾਹ ਫੌਦ ਪਹਿਲਾ ਯੂਨੀਵਰਸਿਟੀ ਕਰ ਦਿੱਤਾ ਗਿਆ ਸੀ। 1 ਨਵੰਬਰ 1952 ਦੇ ਫ੍ਰੀ ਅਫਸਰ ਰਾਜ ਪਲਟੇ ਤੋਂ ਬਾਅਦ ਦੂਜੀ ਵਾਰ ਇਸਦਾ ਨਾਂ ਬਦਲਿਆ ਗਿਆ ਸੀ। ਯੂਨੀਵਰਸਿਟੀ ਵਿੱਚ ਹੁਣ 22 ਫੈਕਲਟੀਆਂ ਵਿੱਚ ਤਕਰੀਬਨ 155,000 ਵਿਦਿਆਰਥੀ ਦਾਖਲ ਹਨ[3]। ਇਸਦੇ ਗ੍ਰੈਜੂਏਟਾਂ ਵਿੱਚ ਤਿੰਨ ਨੋਬਲ ਪੁਰਸਕਾਰ ਜੇਤੂ ਹਨ ਅਤੇ ਦਾਖਲੇ ਪੱਖੋਂ ਦੁਨੀਆ ਵਿੱਚ ਉੱਚ ਸਿੱਖਿਆ ਦਾਨ 50 ਸਭ ਤੋਂ ਵੱਡੀਆਂ ਸੰਸਥਾਵਾਂ ਵਿੱਚੋਂ ਇੱਕ ਹੈ।
جامعة القاهرة | |
ਤਸਵੀਰ:Cairo University Crest.png ਥੋਥ, ਗਿਆਨ ਦੀ ਮੂਰਤੀ, ਹਾਇਓਰੋਗਲੀਫ਼ ਅਤੇ ਸਿਆਣਪ | |
ਪੁਰਾਣਾ ਨਾਮ | ਮਿਸਰ ਯੂਨੀਵਰਸਿਟੀ ਰਾਜਾ ਫੌਦ ਪਹਿਲਾ ਯੂਨੀਵਰਸਿਟੀ |
---|---|
ਕਿਸਮ | ਪਬਲਿਕ |
ਸਥਾਪਨਾ | 1908; 116 ਸਾਲ ਪਹਿਲਾਂ (1908) |
ਵਿਦਿਆਰਥੀ | 280,000 |
ਟਿਕਾਣਾ | , ਗੀਜ਼ਾ , 30.02760°N 31.21014°E / 30.02760; 31.21014 |
ਮਾਨਤਾਵਾਂ | ਮੈਡੀਟੇਰੀਅਨ ਯੂਨੀਵਰਸਿਟੀਆਂ ਦੀ ਯੂਨੀਅਨ |
ਵੈੱਬਸਾਈਟ | cu.edu.eg/ |
![Thumb image](http://upload.wikimedia.org/wikipedia/commons/thumb/5/57/CairoUniv.jpg/640px-CairoUniv.jpg)
![Thumb image](http://upload.wikimedia.org/wikipedia/commons/thumb/d/d6/Cairo_University_Central_Library.jpg/640px-Cairo_University_Central_Library.jpg)