ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਐਕਵਸ ਹਿਊਮਰ ਦੇ ਵਹਾਅ ਵਿੱਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ। ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ।[1] ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ। ਜਮਾਂਦਰੂ ਕਾਲਾ ਮੋਤੀਆ ਲੜਕਿਆਂ ਵਿੱਚ ਵਧੇਰੇ ਹੁੰਦਾ ਹੈ। ਇਹ ਬਹੁਤਾ ਕਰ ਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ। ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ।

Thumb
ਕਾਲਾ ਮੋਤੀਆ ਦੀ ਬਿਮਾਰੀ
ਵਿਸ਼ੇਸ਼ ਤੱਥ ਕਾਲਾ ਮੋਤੀਆ, ਆਈ.ਸੀ.ਡੀ. (ICD)-10 ...
ਕਾਲਾ ਮੋਤੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
Thumb
ਸੱਜੀ ਅੱਖ ਦਾ ਕਾਲਾ ਮੋਤੀਆ
ਆਈ.ਸੀ.ਡੀ. (ICD)-10H40-H42
ਆਈ.ਸੀ.ਡੀ. (ICD)-9365
ਰੋਗ ਡੇਟਾਬੇਸ (DiseasesDB)5226
ਮੈੱਡਲਾਈਨ ਪਲੱਸ (MedlinePlus)001620
ਈ-ਮੈਡੀਸਨ (eMedicine)oph/578
MeSHD005901
ਬੰਦ ਕਰੋ

ਮੋਤੀਏ ਦੇ ਲੱਛਣ

  • ਤੇਜ਼ ਰੌਸ਼ਨੀ ਵਿੱਚ ਚੁੰਧਿਆਉਣਾ|
  • ਅੱਖਾਂ ਦਾ ਪੂਰੀ ਤਰ੍ਹਾਂ ਨਾਲ ਨਾ ਖੁੱਲ੍ਹ ਸਕਣਾ|
  • ਅੱਖ ਵਿਚੋਂ ਪਾਣੀ ਦਾ ਨਿਕਲਣਾ|
  • ਪੂਰੀ ਅੱਖ ਦਾ ਵੱਡਾ ਹੋਣਾ|
  • ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ|
  • ਅੱਖ ਦੇ ਲੈੱਨਜ਼ ਉੱਤੇ ਖਿਚਾਅ ਆਉਣਾ|
  • ਜਮਾਂਦਰੂ ਕਾਲੇ ਮੋਤੀਏ ਵਾਲੇ ਬੱਚਿਆਂ ਵਿੱਚ ਮਾਇਓਪੀਆ ਨਾਮਕ ਨਜ਼ਰ ਦੋਸ਼ ਆਮ ਤੌਰ ਉੱਤੇ ਦੇਖਣ ਨੂੰ ਮਿਲਦਾ ਹੈ।

ਜਾਂਚ

  • ਜਮਾਂਦਰੂ ਕਾਲੇ ਮੋਤੀਏ ਦੀ ਜਾਂਚ ਬੱਚਿਆਂ ਨੂੰ ਬੇਹੋਸ਼ ਕਰ ਕੇ ਕੀਤੀ ਜਾਂਦੀ ਹੈ।
  • ਅੱਖਾਂ ਦੇ ਦਬਾਅ ਦੀ ਜਾਂਚ ਹੁੰਦੀ ਹੈ। ਅੱਖਾਂ ਦੇ ਕਾਰਨੀਆ ਦੇ ਸਾਈਜ਼ ਦੇ ਡਾਇਆਮੀਟਰ ਦੀ ਜਾਂਚ ਹੁੰਦੀ ਹੈ।
  • ਅੱਖਾਂ ਦੇ ਇੰਟੀਰੀਅਰ ਚੈਂਬਰ ਦੇ ਕੋਣ ਦੀ ਜਾਂਚ ਗੋਲੀਆਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।
  • ਅੱਖਾਂ ਦੇ ਪਰਦੇ ਦੀ ਨਸ ਦੀ ਜਾਂਚ ਆਪਥਿਲਮੋਸਕੋਪ ਦੀ ਮਦਦ ਨਾਲ ਕੀਤੀ ਜਾਂਦੀ ਹੈ।

ਜੇਕਰ ਬੱਚੇ ਨੂੰ ਕਾਲਾ ਮੋਤੀਆ ਹੈ ਤਾਂ ਇਸ ਦਾ ਇਲਾਜ ਕਰਾਉਣਾ ਚਾਹੀਦਾ ਹੈ।

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.