From Wikipedia, the free encyclopedia
ਕਾਜੋਲ(ਮਰਾਠੀ ਭਾਸ਼ਾ: काजोल देवगन Kajol Devgan, ਬੰਗਾਲੀ: কাজল দেবগন Kajol Debgon) ਇੱਕ ਭਾਰਤੀ ਅਦਾਕਾਰਾ ਹੈ।
ਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ ਬੇਖ਼ੁਦੀ ਨਾਲ ਸ਼ੁਰੂ ਕੀਤਾ ਜਿਸ ਵਿੱਚ ਉਸ ਦੇ ਪਾਤਰ ਦਾ ਨਾਮ ਰਾਧਿਕਾ ਸੀ। ਉਹ ਫਿਲਮ ਤਾਂ ਨਹੀਂ ਚੱਲੀ ਪਰ ਉਸ ਦੀਆਂ ਬਾਦ ਦੀਆਂ ਫਿਲਮਾਂ ਬਹੁਤ ਪ੍ਰਸਿੱਧ ਹੋਈਆਂ। ਜਿਵੇਂ ਕਿ ਬਾਜ਼ੀਗਰ ਅਤੇ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ। ਉਸ ਨੇ ਆਪਣੇ ਸਹਕਰਮੀ ਅਤੇ ਪ੍ਰੇਮੀ, ਅਜੇ ਦੇਵਗਨ ਨਾਲ ਫਰਵਰੀ 1999 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਜਿਸਦਾ ਨਾਮ ਨਿਅਸਾ ਹੈ।
ਕਾਜੋਲ ਦਾ ਜਨਮ ਮੁੰਬਈ ਵਿੱਚ ਮੁਖਰਜੀ-ਸਾਮਰਥ ਪਰੀਵਾਰ ਵਿੱਚ ਹੋਇਆ। ਉਸ ਦੀ ਮਾਂ ਤਨੂਜਾ ਇੱਕ ਅਭਿਨੇਤਰੀ ਹੈ ਅਤੇ ਉਸ ਦੇ ਪਿਤਾ ਸ਼ੋਮੂ ਮੁਖਰਜੀ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਸੀ।[1] 2008 ਵਿੱਚ ਦਿਲ ਦੇ ਦੌਰੇ ਨਾਲ ਓਹਨਾਂ ਦੀ ਮੌਤ ਹੋ ਗਈ ਸੀ।[2] ਉਸ ਦੀ ਭੈਣ ਤਨੀਸ਼ਾ ਮੁਖਰਜੀ ਵੀ ਅਭਿਨੇਤਰੀ ਹੈ। ਉਸ ਦੀ ਮਾਸੀ ਨੂਤਨ, ਨਾਨੀ ਸ਼ੋਭਨਾ ਸਾਮਰਥ ਤੇ ਪੜਦਾਦੀ ਰੱਤਨ ਬਾਈ ਵੀ ਅਭਿਨੇਤਰੀ ਸੀ। ਉਸ ਦੇ ਚਾਚਾ ਜੋਏ ਮੁਖਰਜੀ ਤੇ ਦੇਬ ਮੁਖਰਜੀ ਫ਼ਿਲਮ ਨਿਰਮਾਤਾ ਹਨ।
ਸਾਲ | ਫ਼ਿਲਮ | ਕਿਰਦਾਰ | ਟਿੱਪਣੀ |
---|---|---|---|
2008 | ਯੂ ਮੀ ਔਰ ਹਮ | ਪੀਆ | |
2007 | ਓਮ ਸ਼ਾਂਤੀ ਓਮ | ||
2006 | ਫ਼ਨਾ | ਜ਼ੂਨੀ | |
2001 | ਕੁਛ ਖੱਟੀ ਕੁਛ ਮੀਠੀ | ਟੀਨਾ ਤੇ ਸਵੀਟੀ | |
2001 | ਕਭੀ ਖੁਸ਼ੀ ਕਭੀ ਗਮ | ਅੰਜਲੀ | |
2000 | ਰਾਜੂ ਚਾਚਾ | ਐਨਾ | |
1999 | ਹੋਤੇ ਹੋਤੇ ਪਿਆਰ ਹੋ ਗਿਆ | ਪਿੰਕੀ | |
1999 | ਹਮ ਆਪਕੇ ਦਿਲ ਮੇਂ ਰਿਹਤੇ ਹੈਂ | ਮੇਘਾ | |
1999 | ਦਿਲ ਕਿਆ ਕਰੇ | ਨੰਦੀਤਾ ਰਾਏ | |
1998 | ਦੁਸ਼ਮਨ | ਸੋਨੀਆ ਤੇ ਨੈਨਾ ਸੇਹਗਲ | |
1998 | ਡੁਪਲੀਕੇਟ | ||
1998 | ਕੁਛ ਕੁਛ ਹੋਤਾ ਹੈ | ਅੰਜਲੀ | |
1998 | ਪਿਆਰ ਤੋ ਹੋਨਾ ਹੀ ਥਾ | ਸੰਜਨਾ | |
1998 | ਪਿਆਰ ਕੀਆ ਤੋ ਡਰਨਾ ਕਿਆ | ਮੁਸਕਾਨ | |
1997 | ਗੁਪਤ | ਈਸ਼ਾ ਦੀਵਾਨ | |
1997 | ਇਸ਼ਕ਼ | ਕਾਜਲ | |
1995 | ਦਿਲਵਾਲੇ ਦੁਲਹਨੀਆਂ ਲੇ ਜਾਏਂਗੇ | ਸਿਮਰਨ | |
1995 | ਕਰਨ ਅਰਜੁਨ | ਸੋਨੀਆ ਸਕਸੇਨਾ | |
1995 | ਗੁੰਡਾਰਾਜ਼ | ਰਿਤੂ | |
1995 | ਹਲਚਲ | ਸ਼ਰਮੀਲੀ | |
1994 | ਯੇ ਦਿਲਲਗੀ | ਸਪਨਾ | |
1994 | ਉਧਾਰ ਕੀ ਜ਼ਿੰਦਗੀ | ਸੀਤਾ | |
1993 | ਬਾਜ਼ੀਗਰ | ਪ੍ਰਿਆ ਚੋਪੜਾ | |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.