ਕਾਓਲੀ ਸਿੱਬਰ
From Wikipedia, the free encyclopedia
ਕਾਓਲੀ ਸਿੱਬਰ (6 ਨਵੰਬਰ 1671 – 11 ਦਸੰਬਰ 1757) ਇੱਕ ਅੰਗਰੇਜ਼ੀ ਅਦਾਕਾਰ-ਮੈਨੇਜਰ, ਨਾਟਕਕਾਰ ਅਤੇ ਕਵੀ ਸੀ। ਉਸ ਦੀਆਂ ਰੰਗੀਨ ਯਾਦਾਂ ਦੀ ਕਿਤਾਬ ਅਪੋਲੋਜੀ ਫ਼ਾਰ ਦ ਲਾਈਫ ਆਫ ਕਾਓਲੀ ਸਿੱਬਰ (1740) ਨੇ ਆਪਣੀ ਜ਼ਿੰਦਗੀ ਨੂੰ ਇੱਕ ਨਿੱਜੀ, ਟੋਟਕਿਆਂ ਭਰੀ ਅਤੇ ਅਡੰਬਰੀ ਸ਼ੈਲੀ ਵਿੱਚ ਬਿਆਨ ਕੀਤਾ। ਉਸ ਨੇ ਡਰੀਊਰੀ ਲੇਨ ਵਿੱਚ ਆਪਣੀ ਹੀ ਕੰਪਨੀ ਲਈ 25 ਨਾਟਕ ਲਿਖੇ, ਜਿਹਨਾਂ ਵਿੱਚੋਂ ਅੱਧੇ ਵੱਖ-ਵੱਖ ਸਰੋਤਾਂ ਤੋਂ ਲੈਕੇ ਰੂਪਾਂਤਰਿਤ ਕੀਤੇ ਗਏ ਸਨ। ਇਸ ਕਾਰਨ ਰਾਬਰਟ ਲੋਵ ਅਤੇ ਅਲੈਗਜ਼ੈਂਡਰ ਪੋਪ ਸਮੇਤ ਹੋਰਨਾਂ ਨੇ "ਸਲੀਬ ਤੇ ਟੰਗਿਆ ਮੋਲੀਆਰ [ਅਤੇ] ਮੰਦਭਾਗਾ ਸ਼ੇਕਸਪੀਅਰ" ਦੀ ਉਸਦੀ "ਮੰਦਭਾਗੀ ਕਟਾ-ਵਢੀ" ਦੀ ਆਲੋਚਨਾ ਕੀਤੀ। ਉਹ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇੱਕ ਅਦਾਕਾਰ ਮੰਨਦਾ ਸੀ ਅਤੇ ਉਸਨੂੰ ਹਾਸੋਹੀਣੇ ਪਾਰਟ ਕਰਨ ਵਿੱਚ ਬਹੁਤ ਸਫਲਤਾ ਮਿਲੀ ਸੀ, ਜਦਕਿ, ਇੱਕ ਦੁਖਾਂਤਕ ਅਦਾਕਾਰ ਦੇ ਤੌਰ ਉਸਦੀ ਖਿੱਲੀ ਉਡਦੀ ਸੀ। ਸਿਬਰ ਦੀ ਅਡੰਬਰੀ, ਬਾਹਰਮੁਖੀ ਸ਼ਖਸੀਅਤ ਉਸਦੇ ਸਮਕਾਲੀ ਲੋਕਾਂ ਨੂੰ ਰਾਸ ਨਹੀਂ ਬੈਠਦੀ ਸੀ, ਅਤੇ ਅਕਸਰ ਉਸ ਤੇ ਬੇਸੁਆਦੀ ਨਾਟਕੀ ਪੇਸ਼ਕਾਰੀਆਂ, ਸ਼ੱਕੀ ਵਪਾਰਕ ਢੰਗਾਂ ਅਤੇ ਸਮਾਜਿਕ ਅਤੇ ਰਾਜਨੀਤਿਕ ਮੌਕਾਪ੍ਰਸਤੀ ਦਾ ਦੋਸ਼ ਲੱਗਦਾ ਸੀ। ਖ਼ਿਆਲ, ਕੀਤਾ ਜਾਂਦਾ ਸੀ ਕਿ ਉਸ ਨੇ ਕਿਤੇ ਵੱਧ ਬਿਹਤਰ ਸ਼ਾਇਰ ਪਿੱਛੇ ਸੁੱਟ ਕੇ ਰਾਜਕੀ ਸਨਮਾਨ ਬਟੋਰ ਲਏ ਸਨ। ਜਦ ਉਹ ਸਿਕੰਦਰ ਪੋਪ ਦੀ ਵਿਅੰਗਾਤਮਕ ਕਵਿਤਾ ਦ ਡਨਸੀਆਡ ਦਾ ਮੁੱਖ ਨਿਸ਼ਾਨਾ, ਮੁੱਖ ਡਨਸ (ਬੇਵਕੂਫ) ਬਣਿਆ ਉਦੋਂ ਉਸਦੀ ਖ਼ੂਬ ਬਦਨਾਮੀ ਹੋਈ।
ਸਿੱਬਰ ਦੇ ਕਾਵਿਕ ਕੰਮ ਦਾ ਉਸ ਦੇ ਸਮੇਂ ਵਿੱਚ ਮਖੌਲ ਉਡਾਇਆ ਗਿਆ ਸੀ, ਅਤੇ ਉਸ ਨੂੰ ਸਿਰਫ਼ ਘਟੀਆ ਹੋਣ ਲਈ ਹੀ ਯਾਦ ਕੀਤਾ ਜਾਂਦਾ ਰਿਹਾ। ਬ੍ਰਿਟਿਸ਼ ਥੀਏਟਰ ਦੇ ਇਤਿਹਾਸ ਵਿੱਚ ਉਸ ਦੀ ਅਹਿਮੀਅਤ ਅਭਿਨੇਤਾ-ਪ੍ਰਬੰਧਕਾਂ ਦੀ ਇੱਕ ਲੰਮੀ ਲਾਈਨ ਵਿੱਚ ਸਭ ਤੋਂ ਪਹਿਲਿਆਂ ਵਿੱਚੋਂ ਇੱਕ ਹੋਣ ਦੇ ਨਾਤੇ, 18 ਵੀਂ ਸਦੀ ਦੀ ਸ਼ੁਰੂਆਤ ਦੇ ਸੁਹਜ ਸੁਆਦ ਅਤੇ ਵਿਚਾਰਧਾਰਾ ਦੇ ਦਸਤਾਵੇਜ਼ਾਂ ਦੇ ਰੂਪ ਵਿੱਚ ਉਸਦੀਆਂ ਦੋ ਕਾਮੇਡੀਆਂ ਦੇ ਅਧਾਰ ਤੇ, ਅਤੇ ਇੱਕ ਇਤਿਹਾਸਕ ਸਰੋਤ ਦੇ ਤੌਰ 'ਤੇ ਉਸਦੀ ਆਤਮਕਥਾ ਦੇ ਮੁੱਲ ਕਰਕੇ ਹੈ।