![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/56/Ko%25C5%259Bci%25C3%25B3%25C5%2582_parafialny_p.w._Wniebowzi%25C4%2599cia_NMP_%2528Mariacki%2529%252C_Krak%25C3%25B3w%252C_Rynek_G%25C5%2582%25C3%25B3wny%252C_A-3_01.jpg/640px-Ko%25C5%259Bci%25C3%25B3%25C5%2582_parafialny_p.w._Wniebowzi%25C4%2599cia_NMP_%2528Mariacki%2529%252C_Krak%25C3%25B3w%252C_Rynek_G%25C5%2582%25C3%25B3wny%252C_A-3_01.jpg&w=640&q=50)
ਕਰਾਕੋਵ
From Wikipedia, the free encyclopedia
ਕਰਾਕੋਵ (ਪੋਲੈਂਡੀ ਉਚਾਰਨ: [ˈkrakuf] ( ਸੁਣੋ)), (ਯੂਕੇ: /ˈkrækaʊ/; ਯੂਐਸ: /ˈkrɑː-/),[2][3] ਪੋਲੈਂਡ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਨਾਲ ਹੀ ਉੱਥੋਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਲੈਸਰ ਪੋਲੈਂਡ ਖੇਤਰ ਵਿੱਚ ਵਿਸਤੁਲਾ ਨਦੀ (Polish: Wisła) ਦੇ ਕੰਢੇ ਉੱਤੇ ਸਥਿਤ ਹੈ ਅਤੇ ਇਹ ਸ਼ਹਿਰ 7ਵੀਂ ਸਦੀ ਈਸਵੀ ਤੋਂ ਕਾਇਮ ਹੈ। ਰਵਾਇਤੀ ਤੌਰ ਉੱਤੇ ਸ਼ਹਿਰ ਪੋਲਿਸ਼ ਅਕਾਦਮਿਕ, ਸੱਭਿਆਚਾਰਕ, ਅਤੇ ਕਲਾਤਮਕ ਜੀਵਨ ਦੇ ਮੋਹਰੀ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਪੋਲੈਂਡ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਕੇਂਦਰ ਹੈ। ਇਸ ਪੋਲਿਸ਼ ਸਾਮਰਾਜ ਦੀ 1038 ਤੋਂ 1569 ਤੱਕ ; ਪੋਲਿਸ਼–ਲਿਥੁਆਨੀ ਰਾਸ਼ਟਰਮੰਡਲ ਦੀ 1569 ਤੋਂ 1596 ਤੱਕ[4], ਆਜ਼ਾਦ ਸ਼ਹਿਰ ਕਰਾਕੋਵ ਦੀ 1815 ਤੋਂ 1846 ਤੱਕ; ਗ੍ਰੈਂਡ ਡਿਊਕ ਕਰਾਕੋਵ ਦੀ 1846 ਤੋਂ 1918 ਤੱਕ; ਅਤੇ ਕਰਾਕੋਵ ਸੂਬੇ ਦੀ 14 ਸਦੀ ਤੋਂ 1998 ਤੱਕ ਰਾਜਧਾਨੀ ਸੀ। 1999 ਤੋਂ ਇਹ ਲੈਸਰ ਪੋਲੈਂਡ ਸੂਬੇ ਦੀ ਰਾਜਧਾਨੀ ਹੈ।
Kraków
ਕਰਾਕੋਵ | |||
---|---|---|---|
![]() ![]() ![]() ![]() ![]() ![]() | |||
| |||
ਗੁਣਕ: 50°4′N 19°56′E | |||
ਦੇਸ਼ | ਪੋਲੈਂਡ | ||
ਪੋਲੈਂਡ ਦੇ ਸੂਬੇ | ਲੈਸਰ ਪੋਲੈਂਡ | ||
ਦੇਸ਼ | ਕਰਾਕੋਵ ਦੇਸ਼ | ||
City rights | 5 ਜੂਨ 1257 | ||
ਖੇਤਰ | |||
• City | 326.8 km2 (126.2 sq mi) | ||
• Metro | 1,023.21 km2 (395.06 sq mi) | ||
ਉੱਚਾਈ | 219 m (719 ft) | ||
ਆਬਾਦੀ (30.06.2017) | |||
• ਸ਼ਹਿਰ | 7,66,739[1] | ||
• ਘਣਤਾ | 2,327.7/km2 (6,029/sq mi) | ||
• ਮੈਟਰੋ | 17,25,894 | ||
ਵਸਨੀਕੀ ਨਾਂ | ਕਰਾਕੋਵਿਅਨ | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 30-024 to 31–962 | ||
ਏਰੀਆ ਕੋਡ | +48 12 | ||
ਵੈੱਬਸਾਈਟ | www.krakow.pl | ||
UNESCO World Heritage Site | |||
ਅਧਿਕਾਰਤ ਨਾਮ | ਕਰਾਕੋਵ ਪੁਰਾਣਾ ਟਾਊਨ | ||
ਕਿਸਮ | ਸੱਭਿਆਚਾਰਕ | ||
ਮਾਪਦੰਡ | IV | ||
ਅਹੁਦਾ | 1978 (2nd ਸ਼ੈਸ਼ਨ) | ||
ਹਵਾਲਾ ਨੰ. | 29 | ||
UNESCO ਖੇਤਰ | ਯੂਰਪ | ||
ਇਹ ਸ਼ਹਿਰ ਪੱਥਰ ਯੁੱਗ ਤੋਂ ਲੈਕੇ ਪੋਲੈਂਡ ਦਾ ਦੂਜਾ ਸਭ ਤੋਂ ਮਹੱਤਵਪੂਰਨ ਸ਼ਹਿਰ ਬਣਿਆ ਹੈ। ਸ਼ੁਰੂ ਵਿੱਚ ਥੋੜ੍ਹੀ ਗਿਣਤੀ ਵਿੱਚ ਵਾਵੇਲ ਹਿੱਲ ਉੱਤੇ ਵਸੋਂ ਹੋਈ ਅਤੇ 965 ਵਿੱਚ ਹੀ ਇਹ ਸਲਾਵ ਯੂਰਪ ਦਾ ਇੱਕ ਵਿਅਸਤ ਵਪਾਰ ਕੇਂਦਰ ਬਣ ਗਿਆ ਸੀ। ਨਵੀਆਂ ਯੂਨੀਵਰਸਿਟੀਆਂ ਅਤੇ ਸੱਭਿਆਚਾਰਕ ਸਥਾਨਾਂ ਦੀ ਸਥਾਪਨਾ ਦੇ ਨਾਲ ਦੂਜੇ ਪੋਲਿਸ਼ ਗਣਰਾਜ ਵਿੱਚ 1918 ਤੋਂ ਲੈਕੇ ਪੂਰੀ 20ਵੀਂ ਸਦੀ ਵਿੱਚ ਕਰਾਕੋਵ ਰਾਸ਼ਟਰੀ ਪੱਧਰ ਉੱਤੇ ਇੱਕ ਪ੍ਰਮੁੱਖ ਅਕਾਦਮਿਕ ਅਤੇ ਕਲਾਤਮਕ ਕੇਂਦਰ ਬਣਿਆ। ਸ਼ਹਿਰ ਦੀ ਆਬਾਦੀ ਲਗਭਗ 760,000 ਅਤੇ 100 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਲਗਭਗ 8 ਕਰੋੜ ਹੋਰ ਲੋਕ ਰਹਿ ਰਹੇ ਹਨ।