ਓਪਰੇਸ਼ਨ ਬਾਰਬਾਰੋਸਾ
From Wikipedia, the free encyclopedia
ਓਪਰੇਸ਼ਨ ਬਾਰਬਾਰੋਸਾ (ਜਰਮਨ: Unternehmen Barbarossa) ਦੂਜੇ ਵਿਸ਼ਵ ਯੁੱਧ ਦੇ ਦੌਰਾਨ, ਸੋਵੀਅਤ ਯੂਨੀਅਨ ਦੇ ਐਕਸਿਸ ਦੇ ਹਮਲੇ ਲਈ ਕੋਡ ਨਾਂ ਸੀ, ਜੋ 22 ਜੂਨ 1941 ਨੂੰ ਸ਼ੁਰੂ ਹੋਇਆ ਸੀ। ਇਹ ਕਾਰਵਾਈ ਪੱਛਮੀ ਸੋਵੀਅਤ ਸੰਘ ਨੂੰ ਜਿੱਤਣ ਲਈ ਨਾਜ਼ੀ ਜਰਮਨੀ ਦੇ ਵਿਚਾਰਧਾਰਕ ਟੀਚਿਆਂ ਤੋਂ ਪੈਦਾ ਹੁੰਦੀ ਹੈ, ਤਾਂ ਕਿ ਇਹ ਜਰਮਨਾਂ ਨੂੰ ਦੁਆਰਾ ਵਸਾਉਣ ਲਈ ਵਰਤਿਆ ਜਾ ਸਕੇ, ਐਕਸਿਸ ਜੰਗ-ਯਤਨ ਲਈ ਸਲਾਵ-ਮਜ਼ਦੂਰ ਬਲ ਦੇ ਤੌਰ 'ਤੇ ਸਲਾਵਾਂ ਦੀ ਵਰਤੋਂ ਅਤੇ ਕਾਕੇਸ਼ਸ ਦੇ ਤੇਲ ਦੇ ਭੰਡਾਰਾਂ ਅਤੇ ਸੋਵੀਅਤ ਖਿੱਤਿਆਂ ਦੇ ਖੇਤੀਬਾੜੀ ਸਰੋਤਾਂ ਨੂੰ ਜ਼ਬਤ ਕੀਤਾ ਜਾ ਸਕੇ। [23]
ਓਪਰੇਸ਼ਨ ਬਾਰਬਾਰੋਸਾ | |||||
---|---|---|---|---|---|
ਦੂਜਾ ਵਿਸ਼ਵ ਯੁੱਧ ਦਾ ਪੂਰਬੀ ਫਰੰਟ ਦਾ ਹਿੱਸਾ | |||||
ਚੋਟੀ ਦੇ ਖੱਬੇ ਤੋਂ ਘੜੀ ਮੁਤਾਬਿਕ: ਜਰਮਨ ਸੈਨਿਕ ਉੱਤਰੀ ਰੂਸ ਵਿੱਚ ਦੀ ਅੱਗੇ ਵੱਧ ਰਹੇ, ਸੋਵੀਅਤ ਯੂਨੀਅਨ ਵਿੱਚ ਜਰਮਨ ਫਲੇਮਥਰੋਅਰ ਦੀ ਟੀਮ, ਮਾਸਕੋ ਦੀ ਲੜਾਈ ਦੇ ਨੇੜੇ ਸੋਵੀਅਤ ਜੰਗੀ ਹਵਾਈ ਜਹਾਜ ਜਰਮਨ ਪੁਜੀਸ਼ਨਾਂ ਦੇ ਉੱਪਰ ਉੱਡ ਰਹੇ, ਜਰਮਨ ਕੈਦੀਆਂ ਦੇ ਕੈਂਪਾਂ ਨੂੰ ਜਾਂਦੇ ਹੋਏ ਸੋਵੀਅਤ ਜੰਗੀ ਕੈਦੀ, ਜਰਮਨ ਪੁਜੀਸ਼ਨਾਂ ਤੇ ਗੋਲੀਬਾਰੀ ਕਰ ਰਹੇ ਸੋਵੀਅਤ ਸੈਨਿਕ। | |||||
| |||||
Strength | |||||
ਫਰੰਟਲਾਈਨ ਤਾਕਤ (ਸ਼ੁਰੂਆਤੀ) |
ਫਰੰਟਲਾਈਨ ਤਾਕਤ (ਸ਼ੁਰੂਆਤੀ) | ||||
Casualties and losses | |||||
ਕੁੱਲ ਫ਼ੌਜੀ ਜਾਨੀ ਨੁਕਸਾਨ: ਟੁੱਟ-ਫੁੱਟ
|
ਕੁੱਲ ਫ਼ੌਜੀ ਜਾਨੀ ਨੁਕਸਾਨ: ਟੁੱਟ-ਫੁੱਟ
|
ਹਮਲੇ ਤਕ ਜਾਣ ਵਾਲੇ ਦੋ ਸਾਲਾਂ ਵਿਚ, ਜਰਮਨੀ ਅਤੇ ਸੋਵੀਅਤ ਯੂਨੀਅਨ ਨੇ ਰਣਨੀਤਕ ਉਦੇਸ਼ਾਂ ਲਈ ਸਿਆਸੀ ਅਤੇ ਆਰਥਿਕ ਸਮਝੌਤਿਆਂ ਤੇ ਦਸਤਖਤ ਕੀਤੇ। ਫਿਰ ਵੀ, ਜਰਮਨ ਹਾਈ ਕਮਾਨ ਨੇ ਜੁਲਾਈ 1940 ਵਿੱਚ (ਕੋਡ ਨਾਂ ਔਪਰੇਸ਼ਨ ਔਟੋ ਦੇ ਅਧੀਨ) ਸੋਵੀਅਤ ਸੰਘ ਦੇ ਇੱਕ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ, ਜਿਸ ਨੂੰ 18 ਦਸੰਬਰ 1940 ਨੂੰ ਐਡੋਲਫ ਹਿਟਲਰ ਨੇ ਪ੍ਰਵਾਨਗੀ ਦਿੱਤੀ ਸੀ। ਆਪਰੇਸ਼ਨ ਦੇ ਦੌਰਾਨ, ਲਗਪਗ ਚਾਰ ਮਿਲੀਅਨ ਧੁਰੀ ਸ਼ਕਤੀਆਂ ਦੇ ਕਰਮਚਾਰੀ, ਯੁੱਧ ਦੇ ਇਤਿਹਾਸ ਵਿੱਚ ਹਮਲਾਵਰ ਤਾਕਤ ਨੇ ਪੱਛਮੀ ਸੋਵੀਅਤ ਯੂਨੀਅਨ ਉੱਤੇ 2,900 ਕਿਲੋਮੀਟਰ (1800 ਮੀਲ) ਦੇ ਫਰੰਟ ਤੇ ਹਮਲਾ ਕੀਤਾ। ਫੌਜਾਂ ਤੋਂ ਇਲਾਵਾ, ਵੈਹਰਮੱਛਟ ਨੇ 600,000 ਤੋਂ ਜ਼ਿਆਦਾ ਮੋਟਰ ਵਾਹਨਾਂ ਦੀ ਅਤੇ ਗੈਰ-ਲੜਾਕੂ ਆਪਰੇਸ਼ਨਾਂ ਲਈ 600,000 ਤੋਂ 700,000 ਦੇ ਵਿੱਚਕਾਰ ਘੋੜਿਆਂ ਦੀ ਵਰਤੋਂ ਕੀਤੀ ਗਈ। ਇਹ ਹਮਲਾ ਭੂਗੋਲਿਕ ਤੌਰ 'ਤੇ ਅਤੇ ਮਿੱਤਰ ਗੱਠਜੋੜ ਦੇ ਗਠਨ ਦੇ ਰੂਪ ਵਿੱਚ ਜੰਗ ਦੇ ਵਿਆਪਕ ਵਿਸਥਾਰ ਨੂੰ ਦਰਸਾਉਂਦਾ ਹੈ।
ਕਾਰਵਾਈ, ਜਰਮਨ ਫ਼ੌਜਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਸੋਵੀਅਤ ਯੂਨੀਅਨ ਦੇ ਕੁਝ ਮਹੱਤਵਪੂਰਨ ਆਰਥਿਕ ਖੇਤਰਾਂ ਉੱਤੇ ਕਬਜ਼ਾ ਕਰ ਲਿਆ, ਮੁੱਖ ਤੌਰ 'ਤੇ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਤੰਤਰ ਵਿੱਚ, ਅਤੇ ਦੋਨੋਂ ਪਾਸਿਆਂ ਦਾ ਭਾਰੀ ਮਾਤਰਾ ਵਿੱਚ ਜਾਨੀ ਨਿਕ੍ਸਨ ਹੋਇਆ। ਧੁਰੀ ਸ਼ਕਤੀਆਂ ਦੀਆਂ ਇਨ੍ਹਾਂ ਸਫ਼ਲਤਾ ਦੇ ਬਾਵਜੂਦ, ਜਰਮਨ ਦੇ ਹਮਲੇ ਨੂੰ ਮਾਸਕੋ ਦੀ ਲੜਾਈ ਵਿੱਚ ਠੱਲ ਪੈ ਗਈ ਅਤੇ ਇਸ ਤੋਂ ਬਾਅਦ ਸੋਵੀਅਤ ਸਰਦੀ ਦੇ ਮੌਸਮ ਵਿੱਚ ਸੋਵੀਅਤ ਮੋੜਵੇਂ ਹਮਲੇ ਨੇ ਜਰਮਨ ਸੈਨਿਕਾਂ ਨੂੰ ਪਿਛੇ ਧੱਕ ਦਿੱਤਾ। ਲਾਲ ਫੌਜ ਨੇ ਵੇਹਰਮੱਛਟ ਦੇ ਸਭ ਤੋਂ ਤਕੜੇ ਹਮਲੇ ਨੂੰ ਝੱਲ ਲਿਆ ਅਤੇ ਜਰਮਨਾਂ ਨੂੰ ਅਚਿੰਤੇ ਪਿਛੇ ਹੱਟਣ ਦੀ ਲੜਾਈ ਲਈ ਮਜਬੂਰ ਕਰ ਦਿੱਤਾ। ਵੇਹਰਮੱਛਟ ਕਦੇ ਵੀ ਸਮੁੱਚੇ ਰਣਨੀਤਕ ਸੋਵੀਅਤ-ਐਕਸਿਸ ਮੁਹਾਜ ਤੇ ਮੁੜ ਇੱਕ ਸਮੇਂ ਹਮਲਾ ਨਾ ਕਰ ਸਕਿਆ। ਓਪਰੇਸ਼ਨ ਦੀ ਅਸਫਲਤਾ ਨੇ ਹਿਟਲਰ ਨੂੰ ਸੋਵੀਅਤ ਯੂਨੀਅਨ ਦੇ ਅੰਦਰ ਹੋਰ ਵਧੇਰੇ ਹੀ ਵਧੇਰੇ ਸੀਮਤ ਸਕੋਪ ਦੀਆਂ ਅਗਲੀਆਂ ਕਾਰਵਾਈਆਂ ਦੀ ਮੰਗ ਕਰਨ ਲਈ ਅੱਗੇ ਤੋਰਿਆ,ਜਿਵੇਂ 1942 ਵਿੱਚ ਕੇਸ ਬਲੂ ਅਤੇ 1943 ਵਿੱਚ ਅਪਰੇਸ਼ਨ ਸਿਟਾਡਲ - ਜੋ ਸਾਰੇ ਦੇ ਸਾਰੇ ਅੰਤ ਵਿੱਚ ਨਾਕਾਮ ਹੋ ਗਏ।