ਖੁੱਲਾ ਹੱਥ ਸਮਾਰਕ

From Wikipedia, the free encyclopedia

ਖੁੱਲਾ ਹੱਥ ਸਮਾਰਕmap

ਖੁੱਲਾ ਹੱਥ ਸਮਾਰਕ ਭਾਰਤ ਦੇਸ਼ ਵਿੱਚ ਸੰਘ ਦੇ ਇਲਾਕੇ ਚੰਡੀਗੜ੍ਹ ਵਿੱਚ ਮੌਜੂਦ ਇੱਕ ਪ੍ਰਕਿਰਾਤਮਕ ਸੰਰਚਨਾ ਹੈ। ਇਹ ਵਿਸ਼ਵ ਪ੍ਰਸਿੱਧ ਇਮਾਰਤਸਾਜ਼ ਲੀ ਕਾਰਬੂਜੀਆ ਦੁਆਰਾ ਤਿਆਰ ਕੀਤਾ ਗਿਆ ਸੀ। ਇਹ ਚੰਡੀਗੜ੍ਹ ਸਰਕਾਰ ਦਾ ਪ੍ਰਤੀਕ ਚਿੰਨ੍ਹ ਹੈ ਅਤੇ ਇਹ ਇੱਕ ਹੱਥ ਦੇਣ ਦਾ ਅਤੇ ਇੱਕ ਹੱਥ ਲੈਣ ਦਾ ਪ੍ਰਤੀਕਆਤਮਕ ਪ੍ਰਗਟਾਵਾ ਹੈ ਅਤੇ ਇਹ ਅਮਨ ਅਤੇ ਖੁਸ਼ਹਾਲੀ, ਅਤੇ ਮਨੁੱਖਜਾਤੀ ਦੀ ਏਕਤਾ ਦਾ ਪ੍ਰਤੀਕ ਵੀ ਹੈ। ਇਹ ਕੌਰਬੁਜ਼ੀਏ ਦੇ ਬਣਾਏ ਬਹੁਤ ਸਾਰੇ ਖੁੱਲੇ ਹੱਥ ਸਮਾਰਕਾਂ ਵਿੱਚੋਂ[1] ਇੱਕ ਹੈ। ਇਸਦੀ ਉਚਾਈ 85 ਫੁੱਟ ਹੈ। ਧਾਤੂ ਦੀ ਬਣੀ ਖੰਬਾਂ ਵਾਲੀ ਇਹ ਸੰਰਚਨਾ, 14 ਮੀਟਰ (46 ਫੁੱਟ) ਉੱਚੀ ਹੈ ਅਤੇ ਸਦਾ ਭਾਰ 50 ਟਨ (100,000 ਪੌਂਡ) ਹੈ। ਇਸਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਹਵਾ ਦੇ ਚਲਣ ਨਾਲ ਇਹ ਵੀ ਘੁੰਮੇ।[2][3][4] ਇਸਨੂੰਯੂਨੈਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜਾ ਵੀ ਦਿੱਤਾ ਗਿਆ ਹੈ।

ਵਿਸ਼ੇਸ਼ ਤੱਥ ਕਲਾਕਾਰ, ਸਾਲ ...
ਖੁੱਲਾ ਹੱਥ ਸਮਾਰਕ
ਖੁੱਲਾ ਹੱਥ ਸਮਾਰਕ, ਚੰਡੀਗੜ੍ਹ, ਭਾਰਤ
ਕਲਾਕਾਰਲੀ ਕਾਰਬੂਜੀਆ
ਸਾਲ1964 (1964)
ਪਸਾਰ26 ਮੀਟਰ ([convert: unknown unit])
ਜਗ੍ਹਾਚੰਡੀਗੜ੍ਹ
Coordinates30.758974°N 76.807348°E / 30.758974; 76.807348
ਬੰਦ ਕਰੋ

ਚਿੰਨ੍ਹਵਾਦ

ਖੁੱਲਾ ਹੱਥ ਸਮਾਰਕ, ਕੌਰਬੁਜ਼ੀਏ ਦੀ ਵਾਸਤੁਕਲਾ ਵਿੱਚ ਅਕਸਰ ਦਿਖਾਈ ਦੇਣ ਵਾਲਾ ਵਿਸ਼ਾ ਹੈ। ਇਹ ਇੱਕ ਹੱਥ ਦੇਣਾ ਅਤੇ ਇੱਕ ਹੱਥ ਲੈਣ ਨੂੰ ਦਰਸ਼ਾਉਂਦਾ ਹੈ ਅਤੇ ਇਹ ਅਮਨ ਅਤੇ ਖੁਸ਼ਹਾਲੀ, ਅਤੇ ਮਨੁੱਖਜਾਤੀ ਦੀ ਏਕਤਾ ਦਾ ਪ੍ਰਤੀਕ ਹੈ।[1]

ਟਿਕਾਣਾ

ਇਹ ਚੰਡੀਗੜ੍ਹ ਦੇ ਸੈਕਟਰ 1 ਵਿਖੇ ਕੈਪੀਟਲ ਕੰਪਲੈਕਸ ਵਿੱਚ ਮੌਜੂਦ ਹੈ। ਇਸਦੇ ਪਿਛੋਕੜ ਵਿੱਚ ਹਿਮਾਲਿਆ ਦੀ ਪਹਾੜੀ ਸੀਮਾ ਸ਼ਿਵਾਲਿਕ ਪਹਾੜੀਆਂ ਮੌਜੂਦ ਹਨ।

ਹਵਾਲੇ

Wikiwand - on

Seamless Wikipedia browsing. On steroids.