ਐਸ. ਐਸ. ਰਾਜਾਮੌਲੀ
From Wikipedia, the free encyclopedia
ਐਸ. ਐਸ. ਰਾਜਾਮੌਲੀ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਪਟਕਥਾ-ਲੇਖਕ ਹੈ, ਜਿਸਨੇ "ਤੇਲੁਗੂ ਸਿਨੇਮਾ" ਤੋਂ ਸ਼ੁਰੂਆਤ ਕੀਤੀ।[2] ਰਾਜਾਮੌਲੀ ਦੀਆਂ ਫਿਲਮਾਂ ਉਸ ਦੀ ਤਕਨੀਕੀ ਚੁਸਤੀ(ਟੈਕਨੀਕਲ ਅਗਿਲਟੀ) ਤੇ ਕਲਾ ਦਾ ਪ੍ਰਗਟਾਵਾ ਹਨ। ਰਾਜਾਮੌਲੀ ਉੱਚ ਕਲਪਨਾ(ਫੈਂਟਸੀ) ਅਤੇ ਤਕਨੀਕ ਵਾਲੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ, ਜੋ ਬਲਾਕਬਸਟਰ ਰਹੀਆਂ ਜਿਵੇਂ ਮਗਧੀਰਾ (2009), ਈਗਾ (2012) ਅਤੇ ਦੋ ਭਾਗਾਂ 'ਚ ਰਿਲੀਜ਼ 'ਬਾਹੂਬਲੀ' ਫ਼ਿਲਮ। 'ਬਾਹੂਬਲੀ' ਦਾ ਪਹਿਲਾਂ ਭਾਗ ਬਾਹੂਬਲੀ: ਦਿ ਬਿਗਨਿੰਗ ਸਾਲ 2015 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਸੇਲਸ ਇਟਰਨੈਸ਼ਨਲ ਫੈਨਟੈਸਟਿਕ ਫ਼ਿਲਮ ਫੈਸਟੀਵਲ 'ਚ ਕੀਤਾ[3] ਅਤੇ ਦੂਸਰਾ ਭਾਗ ਬਾਹੂਬਲੀ-2: ਦਿ ਕਨਕਲਿਉਜ਼ਿਨ ਸਾਲ 2017 'ਚ ਰਿਲੀਜ਼ ਹੋਇਆ, ਜਿਸ ਦਾ ਪ੍ਰੀਮੀਅਰ ਬ੍ਰਿਟਿਸ਼ ਫ਼ਿਲਮ ਇੰਸਟਿਚਿਊਟ ਚ ਕੀਤਾ।[4] ਬਾਹੂਬਲੀ ਲੜੀ ਦੀਆਂ ਦੋਨੋਂ ਫਿਲਮਾਂ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
ਵਿਸ਼ੇਸ਼ ਤੱਥ ਐਸ. ਐਸ. ਰਾਜਾਮੌਲੀ, ਜਨਮ ...
ਐਸ. ਐਸ. ਰਾਜਾਮੌਲੀ | |
---|---|
కోడూరి శ్రీశైల శ్రీ రాజమౌళి | |
![]() | |
ਜਨਮ | (1973-10-10) 10 ਅਕਤੂਬਰ 1973 (ਉਮਰ 50) |
ਪੇਸ਼ਾ | ਨਿਰਦੇਸ਼ਕ ਸਕ੍ਰੀਨ ਰਾਇਟਰ |
ਜੀਵਨ ਸਾਥੀ | ਰਾਮਾ ਰਾਜਾਮੌਲੀ[1] |
ਵੈੱਬਸਾਈਟ | ss-rajamouli |
ਬੰਦ ਕਰੋ