ਐਮੀਨੈਮ
ਅਮਰੀਕੀ ਰੈਪਰ ਅਤੇ ਅਦਾਕਾਰ / From Wikipedia, the free encyclopedia
ਮਾਰਸ਼ਲ ਬ੍ਰੂਸ ਮੈਦਰਜ਼ III (ਜਨਮ 17 ਅਕਤੂਬਰ, 1972), ਉਰਫ਼ ਐਮੀਨੈਮ, ਇੱਕ ਅਮਰੀਕੀ ਰੈਪਰ, ਗੀਤਕਾਰ, ਅਤੇ ਰਿਕਾਰਡ ਨਿਰਮਾਤਾ ਹੈ। ਉਸ ਨੂੰ ਮੱਧ ਅਮਰੀਕਾ ਵਿੱਚ ਹਿਪ ਹੌਪ ਨੂੰ ਮਸ਼ਹੂਰ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਕਈਆਂ ਵੱਲੋਂ ਉਸ ਨੂੰ ਦੁਨੀਆਂ ਦਾ ਸਭ ਤੋਂ ਮਹਾਨ ਰੈਪਰ ਵੀ ਮੰਨਿਆ ਜਾਂਦਾ ਹੈ। ਐਮੀਨੈਮ ਦੀ ਦੁਨੀਆ ਭਰ ਵਿੱਚ ਸਫ਼ਲਤਾ ਨੂੰ ਕਈ ਨਸਲੀ ਰੁਕਾਵਟਾਂ ਭੰਨਣ ਲਈ ਵੀ ਜਾਣਿਆ ਜਾਂਦਾ ਹੈ ਜਿਸ ਨਾਲ਼ ਗੋਰੇ ਰੈਪਰਾਂ ਨੂੰ ਵੀ ਲੋਕ ਸੰਗੀਤ ਇੰਡਸਟਰੀ ਵਿੱਚ ਮਾਨਤਾ ਦੇਣ ਲੱਗੇ। 1990 ਅਤੇ 2000 ਦੇ ਦਹਾਕੇ ਵਿੱਚ ਉਹ ਆਪਣੇ ਭੜਕਾਊ ਗੀਤਾਂ ਕਾਰਣ ਬਹੁਤ ਵਿਵਾਦਤ ਬਣ ਗਿਆ ਸੀ, ਪਰ ਫਿਰ ਵੀ ਉਹ ਅਮਰੀਕੀ ਅੰਡਰਕਲਾਸ ਲਈ ਨੁਮਾਇੰਦਾ ਬਣਿਆ, ਅਤੇ ਕਈ ਹੋਰ ਗਾਇਕਾਂ ਨੂੰ ਵੀ ਉਸਨੇ ਬਹੁਤ ਮੁਤਾਸਿਰ ਕੀਤਾ।
ਐਮੀਨਮ | |
---|---|
ਜਾਣਕਾਰੀ | |
ਜਨਮ ਦਾ ਨਾਮ | ਮਾਰਸ਼ਲ ਬ੍ਰੂਸ ਮੈਥਰਸ |
ਜਨਮ | (1972-10-17) ਅਕਤੂਬਰ 17, 1972 (ਉਮਰ 51) |
ਮੂਲ | ਡੇਟ੍ਰੋਇਤ, ਮਿਚੀਗਨ, ਅਮਰੀਕਾ |
ਵੰਨਗੀ(ਆਂ) | ਹਿਪ ਹੋਪ |
ਕਿੱਤਾ | ਰੈਪ ਗਾਇਕ,ਰਿਕਾਰਡ ਨਿਰਮਾਤਾ, ਗੀਤਕਾਰ, ਅਭਿਨੇਤਾ |
ਸਾਲ ਸਰਗਰਮ | 1996–ਵਰਤਮਾਨ |
ਲੇਬਲ | ਆਫਟਰਮੈਥ, ਆਫਟਰਮੈਥ, ਸ਼ੇਡੀ, ਇੰਟਰਸਕੋਪ, ਬਾਸਮਿੰਟ, ਐਫ.ਬੀ.ਟੀ. ਪ੍ਰੋਡਕਸ਼ਨਸ |
ਵੈਂਬਸਾਈਟ | www.eminem.com |
ਇਨਫਾਇਨਾਈਟ (1996) ਅਤੇ ਐਕਸਟੈਂਡੇਡ ਪਲੇਅ ਸਲਿੱਮ ਸ਼ੇਡੀ ਈਪੀ (1997) ਨਾਲ਼ ਸੰਗੀਤ ਦੀ ਦੁਨੀਆਂ ਵਿੱਚ ਪੈਰ ਧਰਨ ਤੋਂ ਬਾਅਦ, ਐਮੀਨੈਮ ਡੌਕਟਰ ਡ੍ਰੇ ਦੇ ਅਫ਼ਟਰਮੈਥ ਇੰਟਰਟੇਨਮੈਂਟ ਨਾਲ਼ ਜੁੜਿਆ ਅਤੇ 1999 ਵਿੱਚ ਉਸ ਨੂੰ ਦ ਸਲਿੱਮ ਸ਼ੇਡੀ ਐੱਲਪੀ ਬਥੇਰੀ ਪ੍ਰਸਿੱਧੀ ਹਾਸਲ ਹੋਈ। ਉਸ ਦੀਆਂ ਅਗਲੀਆਂ ਦੋ ਐਲਬਮਾਂ ਦ ਮਾਰਸ਼ਲ ਮੈਦਰਜ਼ ਐੱਲਪੀ (2000) ਅਤੇ ਦ ਐਮੀਨੈਮ ਸ਼ੋਅ (2002), ਨੇ ਪੂਰੀ ਦੁਨੀਆਂ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਦੋਹੀਂ ਐਲਬਮਾਂ ਨੂੰ ਗ੍ਰੈਮੀ ਐਵੌਰਡਜ਼ ਵਿੱਚ ਵਰ੍ਹੇ ਦੀ ਸਭ ਤੋਂ ਵਧੀਆ ਐਲਬਮ ਦੇ ਵਰਗ ਵਿੱਚ ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਉਸ ਦੀ ਅਗਲੀ ਐਲਬਮ ਆਨਕੋਰ (2004), ਜਾਰੀ ਹੋਣ ਤੋਂ ਬਾਅਦ, ਐਮੀਨੈਮ 2005 ਵਿੱਚ ਠਹਿਰਾ 'ਤੇ ਚਲ ਗਿਆ, ਜਿਸ ਦਾ ਕਾਰਣ ਖ਼ਾਸ ਤੌਰ 'ਤੇ ਇੱਕ ਨਸ਼ੇ ਦੀ ਆਦਤ ਨੂੰ ਮੰਨਿਆ ਜਾਂਦਾ ਹੈ। ਐਮੀਨੈਮ ਨੇ ਸੰਗੀਤ ਦੀ ਦੁਨੀਆਂ ਵਿੱਚ ਚਾਰ ਵਰ੍ਹਿਆਂ ਬਾਅਦ ਰੀਲੈਪਸ (2009) ਨਾਲ਼ ਵਾਪਸੀ ਕੀਤੀ ਅਤੇ ਉਸ ਤੋਂ ਅਗਲੇ ਵਰ੍ਹੇ ਵਿੱਚ ਹੀ ਉਸ ਨੇ ਰਿਕਵਰੀ ਐਲਬਮ ਵੀ ਜਾਰੀ ਕੀਤੀ। ਰਿਕਵਰੀ 2010 ਦੀ ਦੁਨੀਆਂ ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਸੀ। ਅਗਲੇ ਕੁੱਝ ਵਰ੍ਹਿਆਂ ਵਿੱਚ, ਐਮੀਨੈਮ ਨੇ ਦ ਮਾਰਸ਼ਲ ਮੈਦਰਜ਼ ਐੱਲਪੀ 2 (2013), ਰਿਵਾਈਵਲ (2017), ਕਾਮਿਕਾਜ਼ੀ (2018), ਅਤੇ ਮਿਊਜ਼ਿਕ ਟੂ ਬੀ ਮਰਡਰਡ ਬਾਏ (2020) ਜਾਰੀ ਕੀਤੀਆਂ।
ਐਮੀਨੈਮ ਨੇ ਫ਼ਿਲਮ ਇੰਡਸਟਰੀ ਵਿੱਚ ਇੱਕ ਸੰਗੀਤਕ ਡ੍ਰਾਮਾ ਫਿਲਮ 8 ਮਾਈਲ ਨਾਲ਼ ਪੈਰ ਧਰਿਆ, ਜਿਸ ਵਿੱਚ ਉਸ ਨੇ ਆਪਣਾ ਹੀ ਇੱਕ ਮਨਘੜ੍ਹਤਕ ਕਿਰਦਾਰ ਕੀਤਾ, ਅਤੇ ਉਸ ਫ਼ਿਲਮ ਵਿੱਚੋਂ ਉਸ ਦੇ ਗਾਣਾ "ਲੂਜ਼ ਯੁਅਰਸੈਲਫ਼" ਨੇ ਐਕੈਡਮੀ ਐਵੌਰਡਜ਼ ਵਿੱਚ ਸਭ ਤੋਂ ਵਧੀਆ ਅਸਲੀ ਗਾਣੇ ਦਾ ਖਿਤਾਬ ਜਿੱਤਿਆ, ਜਿਸ ਨਾਲ਼ ਉਹ ਇਸ ਵਰਗ ਵਿੱਚ ਖਿਤਾਬ ਜਿੱਤਣ ਵਾਲਾ ਪਹਿਲਾ ਹਿਪ ਹੌਪ ਕਲਾਕਾਰ ਬਣਿਆ। ਐਮੀਨੈਮ ਕਈ ਹੋਰ ਫ਼ਿਲਮਾਂ ਵਿੱਚ ਵੀ ਵੇਖਣ ਨੂੰ ਮਿਲ਼ੇ, ਜਿਵੇਂ ਕਿ, ਦ ਵੌਸ਼ (2001), ਫਨੀ ਪੀਪਲ (2009), ਦ ਇੰਟਰਵਿਊ (2014) ਅਤੇ ਇਸ ਤੋਂ ਅੱਡ ਉਹ ਇੱਕ ਟੈਲੀਵਿਜ਼ਨ ਲੜ੍ਹੀ ਵਿੱਚ ਵੀ ਵਿਖੇ ਜਿਸ ਦਾ ਨਾਂਮ ਐਂਟੋਰਾਜ (2010) ਸੀ। ਐਮੀਨੈਮ ਨੇ ਹੋਰ ਵੀ ਕਈ ਉੱਦਮ ਕੀਤੇ ਜਿਵੇਂ ਕਿ, ਸ਼ੇਡੀ ਰੈਕਰਡਜ਼ ਦੀ ਸਥਾਪਨਾ, ਇੱਕ ਸਾਂਝਾ ਉੱਦਮ ਪੌਲ ਰੋਜ਼ਨਬਰਗ ਨਾਲ਼, ਜਿਸ ਕਾਰਣ ਕਈ ਨਵੇਂ ਕਲਾਕਾਰਾਂ ਦਾ ਕਰੀਅਰ ਸ਼ੁਰੂ ਹੋਇਆ ਜਿਵੇਂ ਕਿ, 50 ਸੈਂੱਟ, ਯੇਲਾਵੁਲਫ਼ ਅਤੇ ਓਬੀ ਟ੍ਰਾਇਸ, ਅਤੇ ਕੁੱਝ ਹੋਰ ਵੀ। ਉਸ ਨੇ ਸਿਰਿਅਸ ਐੱਕਸਐੱਮ ਰੇਡੀਓ 'ਤੇ ਆਪਣਾ ਚੈਨਲ ਸ਼ੇਡ 45 ਵੀ ਸਥਾਪਤ ਕੀਤਾ। ਆਪਣੇ ਇੱਕਲੇ ਕਰੀਅਰ ਤੋਂ ਅੱਡ, ਐਮੀਨੈਮ ਡੀ12 ਹਿਪ ਹੌਪ ਟੋਲੇ ਦਾ ਵੀ ਮੈਂਬਰ ਸੀ। ਉਸ ਨੂੰ ਉਸਦੇ ਡੈਟ੍ਰੌਇਟ ਦੇ ਰੈਪਰ ਰੌਇਸ ਡਾ 5'9" ਦੇ ਨਾਲ਼ ਕੀਤੇ ਕੰਮ ਲਈ ਵੀ ਜਾਣਿਆ ਜਾਂਦਾ ਹੈ, ਦੋਹਾਂ ਇੱਕਠਿਆਂ ਨੂੰ ਬੈਡ ਮੀਟਸ ਈਵਲ ਨਾਂਮ ਨਾਲ਼ ਜਾਣਿਆ ਜਾਂਦਾ ਹੈ।