ਐਜਬੈਸਟਨ ਕ੍ਰਿਕਟ ਮੈਦਾਨ
From Wikipedia, the free encyclopedia
ਐਜਬੈਸਟਨ ਕ੍ਰਿਕਟ ਗਰਾਊਂਡ, ਜਿਸਨੂੰ ਕਾਊਂਟੀ ਗਰਾਊਂਡ ਜਾਂ ਐਜਬੈਸਟਨ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇੱਕ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਹੈ ਅਤੇ ਇਹ ਇੰਗਲੈਂਡ ਦੇ ਬਰਮਿੰਘਮ ਸ਼ਹਿਰ ਦੇ ਐਜਬੈਸਟਨ ਖੇਤਰ ਵਿੱਚ ਸਥਿਤ ਹੈ। ਇਹ ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰਗਲੈਂਡ ਵਿੱਚ ਹੋਣ ਵਾਲੇ ਟੈਸਟ ਮੈਚਾਂ, ਇੱਕ ਦਿਨਾ ਮੈਚਾਂ ਅਤੇ ਟੀ20 ਅੰਤਰਰਾਸ਼ਟਰੀ ਮੈਚਾਂ ਲਈ ਵੀ ਕੀਤੀ ਜਾਂਦੀ ਹੈ।
ਵਿਸ਼ੇਸ਼ ਤੱਥ ਗਰਾਊਂਡ ਜਾਣਕਾਰੀ, ਟਿਕਾਣਾ ...
ਤਸਵੀਰ:Edgbaston Cricket Ground Logo 2016.png | |||
ਗਰਾਊਂਡ ਜਾਣਕਾਰੀ | |||
---|---|---|---|
ਟਿਕਾਣਾ | ਐਜਬੈਸਟਨ, ਬਰਮਿੰਘਮ | ||
ਸਥਾਪਨਾ | 1882 | ||
ਸਮਰੱਥਾ | 25,000 ਲਗਭਗ | ||
ਐਂਡ ਨਾਮ | |||
ਬਰਮਿੰੰਘਮ ਐਂਡ ਪਵਿਲੀਅਨ ਐਂਡ | |||
ਅੰਤਰਰਾਸ਼ਟਰੀ ਜਾਣਕਾਰੀ | |||
ਪਹਿਲਾ ਟੈਸਟ | 29–31 ਮਈ 1902: ਇੰਗਲੈਂਡ ਬਨਾਮ ਆਸਟਰੇਲੀਆ | ||
ਆਖਰੀ ਟੈਸਟ | 1–5 ਅਗਸਤ 2018: ਇੰਗਲੈਂਡ ਬਨਾਮ ਭਾਰਤ | ||
ਪਹਿਲਾ ਓਡੀਆਈ | 28 ਅਗਸਤ 1972: ਇੰਗਲੈਂਡ ਬਨਾਮ ਆਸਟਰੇਲੀਆ | ||
ਆਖਰੀ ਓਡੀਆਈ | 15 ਜੂਨ 2017: ਬੰਗਲਾਦੇਸ਼ ਬਨਾਮ ਭਾਰਤ | ||
ਪਹਿਲਾ ਟੀ20ਆਈ | 5 ਜੁਲਾਈ 2010: ਆਸਟਰੇਲੀਆ ਬਨਾਮ ਪਾਕਿਸਤਾਨ | ||
ਆਖਰੀ ਟੀ20ਆਈ | 27 ਜੂਨ 2018: ਇੰਗਲੈਂਡ ਬਨਾਮ ਆਸਟਰੇਲੀਆ | ||
ਟੀਮ ਜਾਣਕਾਰੀ | |||
| |||
03 ਜੂਨ 2019 ਤੱਕ ਸਰੋਤ: ESPN Cricinfo |
ਬੰਦ ਕਰੋ
ਐਜਬੈਸਟਨ ਲੌਰਡਸ ਤੋਂ ਬਾਹਰ ਪਹਿਲਾ ਅੰਗਰੇਜ਼ੀ ਗਰਾਊਂਡ ਬਣਿਆ ਜਿੱਥੇ ਇੱਕ ਮੁੱਖ ਇੱਕ ਦਿਨਾ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ ਸੀ ਜਦੋਂ ਇੱਥੇ 2013 ਵਿੱਚ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ਦਾ ਫ਼ਾਈਨਲ ਮੈਚ ਖੇਡਿਆ ਗਿਆ ਸੀ। ਇੱਥੇ ਲਗਭਗ 25,000 ਦਰਸ਼ਕ ਮੈਚ ਵੇਖ ਸਕਦੇ ਹਨ ਅਤੇ ਇਹ ਲੌਰਡਸ, ਓਲਡ ਟ੍ਰੈਫ਼ਰਡ ਅਤੇ ਦ ਓਵਲ ਤੋਂ ਪਿੱਛੋਂ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ।[1]