ਏਸ਼ੀਆ ਦਾ ਇਤਿਹਾਸ
From Wikipedia, the free encyclopedia
ਏਸ਼ੀਆ ਦੇ ਇਤਿਹਾਸ ਨੂੰ ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਮੱਧ ਪੂਰਬ ਵਰਗੇ ਵੱਖਰੇ ਬਾਹਰੀ ਹੱਦ ਵਾਲੇ ਸਮੁੰਦਰੀ ਖੇਤਰਾਂ ਦੇ ਸਮੂਹਿਕ ਇਤਿਹਾਸ ਵਜੋਂ ਵੇਖਿਆ ਜਾ ਸਕਦਾ ਹੈ ਜੋ ਯੂਰੇਸ਼ੀਅਨ ਸਟੈਪੀ ਦੇ ਅੰਦਰੂਨੀ ਖੇਤਰਾਂ ਨਾਲ ਜੁੜੇ ਹੋਏ ਹਨ।
ਇਸ ਸਮੁੰਦਰੀ ਹੱਦ ਵਾਲਾ ਘੇਰਾ ਦੁਨੀਆ ਦੀਆਂ ਮੁੱਢਲੀਆਂ ਜਾਣੀਆਂ ਜਾਂਦੀਆਂ ਸੱਭਿਅਤਾਵਾਂ ਅਤੇ ਧਰਮਾਂ ਦਾ ਘਰ ਸੀ, ਜਿਸਦੇ ਤਿੰਨੇ ਖੇਤਰਾਂ ਵਿੱਚ ਸਾਰੀਆਂ ਉਪਜਾਊ ਦਰਿਆਈ ਵਾਦੀਆਂ ਦੇ ਆਸ ਪਾਸ ਸ਼ੁਰੂਆਤੀ ਸੱਭਿਅਤਾ ਨੇ ਵਿਕਾਸ ਕੀਤਾ ਸੀ। ਇਹ ਵਾਦੀਆਂ ਉਪਜਾਊ ਸਨ ਕਿਉਂਕਿ ਉਥੇ ਮਿੱਟੀ ਬਹੁਤ ਵਧੀਆ ਸੀ ਅਤੇ ਬਹੁਤ ਸਾਰੀਆਂ ਫ਼ਸਲਾਂ ਨੂੰ ਪੈਦਾ ਕਰਨ ਦੀ ਤਾਕਤ ਰੱਖਦੀ ਸੀ। ਮੈਸੋਪੋਟੇਮੀਆ, ਭਾਰਤ ਅਤੇ ਚੀਨ ਸੱਭਿਅਤਾਵਾਂ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਸਨ ਅਤੇ ਸੰਭਾਵਿਤ ਤੌਰ ਤੇ ਗਣਿਤ ਅਤੇ ਚੱਕਰ ਵਰਗੇ ਵਿਚਾਰਾਂ ਅਤੇ ਤਕਨਾਲੋਜੀਆਂ ਦਾ ਆਦਾਨ ਪ੍ਰਦਾਨ ਕੀਤਾ। ਹੋਰ ਸਿਧਾਂਤ ਜਿਵੇਂ ਕਿ ਲਿਖਣਾ ਆਦਿ ਹਰੇਕ ਖੇਤਰ ਵਿੱਚ ਵਿਅਕਤੀਗਤ ਤੌਰ ਤੇ ਵਿਕਸਤ ਹੁੰਦੇ ਹਨ। ਸ਼ਹਿਰ, ਰਾਜ ਅਤੇ ਫਿਰ ਸਾਮਰਾਜ ਇਨ੍ਹਾਂ ਨੀਵੇਂ ਇਲਾਕਿਆਂ ਵਿੱਚ ਵਿਕਸਤ ਹੋਏ।
ਸਟੈਪੀ ਖੇਤਰ ਵਿੱਚ ਲੰਮੇ ਸਮੇਂ ਤੱਕ ਖਾਨਾਬਦੋਸ਼ ਰਹੇ ਅਤੇ ਕੇਂਦਰੀ ਸਟੈਪੀ ਤੋਂ ਉਹ ਏਸ਼ੀਆਈ ਮਹਾਂਦੀਪ ਦੇ ਸਾਰੇ ਖੇਤਰਾਂ ਵਿੱਚ ਪਹੁੰਚ ਸਕਦੇ ਸਨ। ਸੰਘਣੇ ਜੰਗਲਾਂ ਅਤੇ ਟੁੰਡਰਾ ਦੇ ਕਾਰਨ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ, ਜਿਸ ਵਿੱਚ ਸਾਇਬੇਰੀਆ ਦਾ ਬਹੁਤ ਸਾਰਾ ਹਿੱਸਾ ਸ਼ਾਮਿਲ ਸੀ, ਸਟੈਪੀ ਖਾਨਾਬਦੋਸ਼ਾਂ ਦਾ ਪਹੁੰਚਣਾ ਔਖਾ ਸੀ। ਸਾਇਬੇਰੀਆ ਦੇ ਇਨ੍ਹਾਂ ਇਲਾਕਿਆਂ ਵਿੱਚ ਆਬਾਦੀ ਬਹੁਤ ਘੱਟ ਸੀ।