From Wikipedia, the free encyclopedia
ਏਲੀਆ ਦਾ ਜ਼ੇਨੋ (/ˈziːnoʊ əv ˈɛliə/; ਯੂਨਾਨੀ: Ζήνων ὁ Ἐλεάτης; ਲਗਭਗ 490 – ਲਗਭਗ 430 ਈ.ਪੂ.) ਮੈਗਨਾ ਗਰੇਸ਼ੀਆ ਦਾ ਇੱਕ ਪੂਰਵ-ਸੁਕਰਾਤ ਯੂਨਾਨੀ ਫ਼ਿਲਾਸਫ਼ਰ ਸੀ। ਉਹ ਪਾਰਮੇਨੀਡੇਸ ਦੁਆਰਾ ਸਥਾਪਿਤ ਕੀਤੇ ਗਏ ਏਲੀਏਟਕ ਸਕੂਲ ਦਾ ਮੈਂਬਰ ਸੀ। ਅਰਸਤੂ ਉਸਨੂੰ ਵਿਰੋਧਵਿਕਾਸ ਦਾ ਖੋਜੀ ਕਹਿੰਦਾ ਸੀ।[1] ਉਹ ਮੁੱਖ ਤੌਰ 'ਤੇ ਆਪਣੇ ਵਿਰੋਧਾਭਾਸਾਂ ਲਈ ਜਾਣਿਆ ਜਾਂਦਾ ਹੈ, ਜਿਸਨੂੰ ਬਰਟਰੈੇਂਡ ਰਸਲ ਦੁਆਰਾ ਬੇਮਿਸਾਲ ਸੂਖ਼ਮ ਅਤੇ ਗਹਿਰਾ ਦੱਸਿਆ ਗਿਆ ਹੈ।[2] ਜ਼ੇਨੋ ਨੂੰ ਦੁਨੀਆ ਦਾ ਪਹਿਲਾ ਦਾਰਸ਼ਨਿਕ ਕਿਹਾ ਜਾਂਦਾ ਹੈ ਜਿਸਨੇ ਗਣਿਤਿਕ ਅਨੰਤ ਦੀਆਂ ਸਭ ਤੋਂ ਪਹਿਲੀ ਪ੍ਰਮਾਣਿਤ ਗਣਨਾ ਕੀਤੀ ਸੀ।
ਏਲੀਆ ਦਾ ਜ਼ੇਨੋ | |
---|---|
ਜਨਮ | ਲਗਭਗ 490 ਈ.ਪੂ. ਏਲੀਆ |
ਮੌਤ | ਲਗਭਗ 430 ਈ.ਪੂ. (ਉਮਰ 60 ਸਾਲ) ਏਲੀਆ ਜਾਂ ਸਾਇਰਾਕੂਜ਼ |
ਕਾਲ | ਪੂਰਵ-ਸੁਕਰਾਤ ਦਰਸ਼ਨ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਏਲੀਏਟਿਕ ਸਕੂਲ |
ਮੁੱਖ ਰੁਚੀਆਂ | ਮੈਟਾਫ਼ਿਜ਼ਿਕਸ, ਆਂਟੋਲੌਜੀ |
ਮੁੱਖ ਵਿਚਾਰ | ਜ਼ੇਨੋਂ ਦੇ ਵਿਰੋਧਾਭਾਸ |
ਪ੍ਰਭਾਵਿਤ ਕਰਨ ਵਾਲੇ | |
ਜ਼ੇਨੋ ਦੇ ਜੀਵਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਭਾਵੇਂ ਕਿਤਾਬ ਜੇਨੋ ਦੀ ਮੌਤ ਤੋਂ ਲਗਭਗ ਇੱਕ ਸਦੀ ਬਾਅਦ ਲਿਖੀ ਗਈ ਸੀ ਪਰ ਜ਼ੇਨੋ ਦੇ ਜੀਵਨ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਪਲੈਟੋ ਦੀ ਰਚਨਾ ਪਾਰਮੇਨੀਡੇਸ (ਸੰਵਾਦ) ਹੈ।[3] ਇਸ ਤੋਂ ਇਲਾਵਾ ਉਸਦਾ ਜ਼ਿਕਰ ਅਰਸਤੂ ਦੀ ਫ਼ਿਜ਼ਿਕਸ ਵਿੱਚ ਵੀ ਮਿਲਦਾ ਹੈ।[4] ਪਾਰਮੇਨੀਡੇਸ ਦੇ ਸੰਵਾਦ ਵਿੱਚ, ਪਲੈਟੋ ਜ਼ੇਨੋ ਦੁਆਰਾ ਏਥਨਜ਼ ਦੇ ਦੌਰੇ ਬਾਰੇ ਦੱਸਦਾ ਹੈ, ਜਦੋਂ ਪਾਰਮੇਨੀਡੇਸ ਲਗਭਗ 65 ਵਰ੍ਹਿਆਂ ਦਾ ਸੀ, ਜ਼ੇਨੋ ਲਗਭਗ 40 ਸਾਲਾਂ ਦਾ ਸੀ ਅਤੇ ਸੁਕਰਾਤ ਇੱਕ ਨੌਜਵਾਨ ਸੀ।[5] ਸੁਕਰਾਤ ਦੀ ਉਮਰ ਲਗਭਗ 20 ਸਾਲਾਂ ਦੀ ਮੰਨ ਕੇ ਅਤੇ ਸੁਕਰਾਤ ਦਾ ਜਨਮ ਲਗਭਗ 469 ਈ.ਪੂ. ਮੰਨ ਕੇ ਜ਼ੇਨੋ ਦਾ ਜਨਮ ਲਗਭਗ 490 ਈ.ਪੂ. ਬਣਦਾ ਹੈ। ਪਲੈਟੋ ਨੇ ਕਿਹਾ ਸੀ ਕਿ ਜ਼ੇਨੋ ਲੰਮੇ ਕੱਦ ਦਾ ਅਤੇ ਗੋਰੇ ਰੰਗ ਦਾ ਸੀ ਅਤੇ ਉਸਦੀ ਜਵਾਨੀ ਦੇ ਦਿਨਾਂ ਵਿੱਚ ਉਹ ਪਾਰਮੇਨੀਡੇਸ ਦਾ ਚਹੇਤਾ ਸੀ।[5]
ਜ਼ੇਨੋ ਦੇ ਜੀਵਨ ਬਾਰੇ ਹੋਰ ਜਾਣਕਾਰੀ ਜਿਹੜੀ ਕਿ ਘੱਟ ਭਰੋਸੇਯੋਗ ਹੈ, ਦਿਓਜੇਨਸ ਲਾਏਰਤੀਅਸ ਦੀ ਕਿਤਾਬ ਲਾਈਵਸ ਐਂਡ ਓਪੀਨੀਅਨਜ਼ ਔਫ਼ ਐਮੀਨੈਂਟ ਫ਼ਿਲੌਸਫ਼ਰਸ (Lives and Opinions of Eminent Philosophers) ਵਿੱਚੋਂ ਮਿਲਦੀ ਹੈ।[6] ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਉਹ ਟੈਲੇਓਟਾਗੋਰਸ ਦਾ ਪੁੱਤਰ ਸੀ, ਪਰ ਪਾਰਮੇਨੀਡੇਸ ਦੇ ਉਸਨੂੰ ਗੋਦ ਲਿਆ ਸੀ। ਪਾਰਮੇਨੀਡੇਸ ਨੇ ਉਸਨੂੰ ਕਿਸੇ ਵੀ ਸਵਾਲ ਦੇ ਦੋਹਾਂ ਪਾਸਿਆਂ ਬਾਰੇ ਵਿਚਾਰ ਕਰਨ ਦਾ ਹੁਨਰ ਸਿਖਾਇਆ ਸੀ, ਜਿਸ ਨਾਲ ਉਹ ਇੱਕ ਸੰਪੂਰਨ ਆਲੋਚਕ ਬਣ ਗਿਆ ਸੀ। ਇਸ ਤੋਂ ਇਲਾਵਾ ਉਸ ਬਾਰੇ ਇਹ ਦੱਸਿਆ ਗਿਆ ਹੈ ਕਿ ਉਸਨੂੰ ਵੇਲੀਆ ਦੇ ਇੱਕ ਜ਼ਾਲਿਮ ਰਾਜੇ ਦੁਆਰਾ ਗਿਰਫ਼ਤਾਰ ਕਰਕੇ ਮਾਰ ਦਿੱਤਾ ਗਿਆ ਸੀ।
ਜ਼ੇਨੋ ਦੇ ਵਿਰੋਧਾਭਾਸਾਂ ਨੇ ਦਾਰਸ਼ਨਿਕਾਂ, ਹਿਸਾਬਦਾਨਾਂ ਅਤੇ ਭੌਤਿਕ ਵਿਗਿਆਨੀਆਂ ਨੂੰ ਪਿਛਲੇ ਦੋ ਹਜ਼ਾਰ ਸਾਲਾਂ ਤੋਂ ਉਲਝਾਇਆ ਅਤੇ ਚੁਣੌਤੀ ਦਿੱਤੀ ਹੈ ਅਤੇ ਇਸਦੇ ਨਾਲ ਉਸਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਵੀ ਕੀਤਾ ਸੀ। ਸਭ ਤੋਂ ਮਸ਼ਹੂਰ ਅਰਸਤੂ ਦੁਆਰਾ ਉਸਦੀ ਕਿਤਾਬ ਫ਼ਿਜ਼ਿਕਸ ਵਿੱਚ ਦਰਸਾਈਆਂ ਗਈਆਂ ਗਤੀ ਵਿਰੁੱਧ ਦਲੀਲਾਂ ਹਨ।[7]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.