ਏਕੋਨ
ਅਮਰੀਕੀ ਗਾਇਕ, ਗੀਤਕਾਰ, ਰੈਪਰ, ਰਿਕਾਰਡ ਨਿਰਮਾਤਾ, ਅਦਾਕਾਰ / From Wikipedia, the free encyclopedia
ਅਲੀਔਨ ਦਮਾਲਾ ਬਦਰ ਏਕੋਨ ਥਿਅਮ (ਜਨਮ ਅਪ੍ਰੈਲ 16, 1973) ਏਕੋਨ ਨਾਮ ਨਾਲ ਜਾਣਿਆ ਜਾਣ ਵਾਲਾ ਅਮਰੀਕੀ ਗਾਇਕ, ਗੀਤਕਾਰ, ਰੈਪਰ, ਰਿਕਾਰਡ ਨਿਰਮਾਤਾ, ਅਦਾਕਾਰ ਹੈ। ਏਕੋਨ ਨੂੰ ਉਸਦੀ 2004 ਵਿੱਚ ਰਿਲੀਜ਼ ਹੋਈ ਐਲਬਮ ਲੌਕਡ ਅੱਪ ਦੇ ਗਾਣੇ ਟ੍ਰਬਲ ਨਾਲ ਮਿਲੀ। ਉਸਨੇ ਦੋ ਕਾਮਯਾਬ ਰਿਕਾਰਡਜ਼ ਕੋਨਵਿਕਟ ਮਿਊਜ਼ਿਕ ਅਤੇ ਕੋਨ ਲਾਈਵ ਬਣਾਏ। ਉਸਦੀ ਦੂਜੀ ਐਲਬਮ ਕੋਨਵਿਕਟਡ ਨੇ ਦੋ ਗ੍ਰੈਮੀ ਨਾਮਜ਼ਦਗੀਆਂ ਮਿਲੀਆਂ। ਏਕੋਨ ਦੇ ਚਾਰ ਗਾਣੇ 3 × ਪਲੈਟਿਨਮ, ਤਿੰਨ ਗਾਣੇ, 2 × ਪਲੈਟਿਨਮ, ਦਸ ਤੋਂ ਵੱਧ ਗਾਣੇ 1 × ਪਲੈਟਿਨਮ ਦੇ ਤੌਰ 'ਤੇ ਤਸਦੀਕ ਕੀਤੇ ਗਏ ਹਨ। ਏਕੋਨ ਨੇ ਤਾਮਿਲ, ਹਿੰਦੀ ਅਤੇ ਸਪੈਨਿਸ਼ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਹਨ।
Akon | |
---|---|
ਜਨਮ | ਅਲੀਔਨ ਦਮਾਲਾ ਬਦਰ ਏਕੋਨ ਥਿਅਮ[1] (1973-04-16) ਅਪ੍ਰੈਲ 16, 1973 (ਉਮਰ 51) ਸੇਂਟ ਲੁਈਸ, ਮਿਜ਼ੂਰੀ, ਅਮਰੀਕਾ |
ਪੇਸ਼ਾ |
|
ਸਰਗਰਮੀ ਦੇ ਸਾਲ | 1994– ਹੁਣ ਤੱਕ |
ਬੋਰਡ ਮੈਂਬਰ | ਏਕੋਨ ਲਾਈਟਿੰਗ ਅਫਰੀਕਾ |
ਸੰਗੀਤਕ ਕਰੀਅਰ | |
ਵੰਨਗੀ(ਆਂ) |
|
ਲੇਬਲ |
|
ਵੈਂਬਸਾਈਟ | akon |
2010 ਵਿੱਚ ਫੋਰਬਸ ਨੇ ਏਕੋਨ ਨੂੰ ਫੋਬਰਸ ਸੇਲਿਬ੍ਰਟੀ 100 ਦੀ ਸੂਚੀ ਵਿੱਚ 80 ਵੇਂ ਸਥਾਨ 'ਤੇ[2] ਅਤੇ 2011 ਵਿੱਚ ਅਫ੍ਰੀਕਾ ਦੀਆਂ 40 ਸਭ ਤੋਂ ਸ਼ਕਤੀਸ਼ਾਲੀ ਹਸਤੀਆਂ ਦੀ ਸੂਚੀ ਵਿੱਚ 5 ਵੇਂ ਸਥਾਨ 'ਤੇ ਰੱਖਿਆ ਸੀ।[3] ਬਿਲਬੋਰਡ ਨੇ ਏਕੋਨ ਨੂੰ ਦਹਾਕੇ ਦੇ ਟਾੱਪ ਡਿਜੀਟਲ ਸੌਗ ਆਰਟਿਸਟ ਦੀ ਸੂਚੀ ਵਿੱਚ 6 ਵਾਂ ਦਰਜਾ ਦਿੱਤਾ ਸੀ।[4]