![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/25/Henri_Rousseau_%2528French%2529_-_A_Centennial_of_Independence_-_Google_Art_Project.jpg/640px-Henri_Rousseau_%2528French%2529_-_A_Centennial_of_Independence_-_Google_Art_Project.jpg&w=640&q=50)
ਉੱਤਰ-ਪ੍ਰਭਾਵਵਾਦ
From Wikipedia, the free encyclopedia
ਉੱਤਰ-ਪ੍ਰਭਾਵਵਾਦ ਮੁੱਖ ਤੌਰ 'ਤੇ ਇੱਕ ਫਰਾਂਸੀਸੀ ਕਲਾ ਅੰਦੋਲਨ ਹੈ ਜੋ ਲਗਭਗ 1886 ਅਤੇ 1905 ਦੇ ਵਿੱਚ, ਆਖਰੀ ਪ੍ਰਭਾਵਵਾਦੀ ਪ੍ਰਦਰਸ਼ਨੀ ਤੋਂ ਫਾਊਵਿਜ਼ਮ ਦੇ ਜਨਮ ਤੱਕ ਚੱਲਿਆ ਸੀ। ਰੋਸ਼ਨੀ ਅਤੇ ਰੰਗ ਦੇ ਪ੍ਰਤੀ ਪ੍ਰਭਾਵਵਾਦੀਆਂ ਦੀ ਕੁਦਰਤੀਵਾਦੀ ਚਿਤਰਕਾਰੀ ਲਈ ਹੇਜ ਦੇ ਪ੍ਰਤੀਕਰਮ ਵਜੋਂ ਉੱਤਰ-ਪ੍ਰਭਾਵਵਾਦ ਦਾ ਜਨਮ ਹੋਇਆ ਸੀ। ਅਮੂਰਤ ਗੁਣਾਂ ਜਾਂ ਪ੍ਰਤੀਕਮਈ ਕੰਨਟੈਂਟ ਤੇ ਇਸਦੇ ਵੱਡੇ ਜ਼ੋਰ ਦੇ ਕਾਰਨ,ਉੱਤਰ-ਪ੍ਰਭਾਵਵਾਦ ਵਿੱਚ ਨਵ-ਪ੍ਰਭਾਵਵਾਦ, ਪ੍ਰਤੀਕਵਾਦ, ਕਲੋਇਜ਼ਨਨਿਜ਼ਮ, ਪੋਂਟ-ਏਵਨ ਸਕੂਲ ਅਤੇ ਸਿੰਥੇਟਿਜ਼ਮ, ਅਤੇ ਕੁਝ ਬਾਅਦ ਦੇ ਪ੍ਰਭਾਵਵਾਦੀਆਂ ਦੀਆਂ ਕ੍ਰਿਤੀਆਂ ਵੀ ਸ਼ਾਮਲ ਹਨ। ਇਸ ਅੰਦੋਲਨ ਦੀ ਅਗਵਾਈ [[ਪਾਲ ਸੈਜਾਂ
![Thumb image](http://upload.wikimedia.org/wikipedia/commons/thumb/2/25/Henri_Rousseau_%28French%29_-_A_Centennial_of_Independence_-_Google_Art_Project.jpg/640px-Henri_Rousseau_%28French%29_-_A_Centennial_of_Independence_-_Google_Art_Project.jpg)
ਉੱਤਰ-ਪ੍ਰਭਾਵਵਾਦ (ਪੋਸਟ-ਇਪ੍ਰੈਸ਼ਨਿਜ਼ਮ) ਪਦ ਦੀ ਵਰਤੋਂ ਪਹਿਲੀ ਵਾਰ ਕਲਾ ਆਲੋਚਕ ਰੋਜਰ ਫ੍ਰਾਈ ਦੁਆਰਾ 1906 ਵਿੱਚ ਕੀਤੀ ਗਈ ਸੀ।[1][2] ਆਲੋਚਕ ਫਰੈਂਕ ਰਟਰ ਨੇ ਆਰਟ ਨਿਊਜ਼ ਵਿੱਚ 15 ਅਕਤੂਬਰ 1910 ਵਿੱਚ ਪ੍ਰਕਾਸ਼ਿਤ ਸਲਨ ਡੀ ਆਟੋਮੇਨ ਦੀ ਇੱਕ ਸਮੀਖਿਆ ਵਿੱਚ ਆਥੋਨ ਫਰੇਸਜ਼ ਦਾ "ਉੱਤਰ-ਪ੍ਰਭਾਵਵਾਦ ਦੇ ਆਗੂ" ਦੇ ਤੌਰ 'ਤੇ ਵਰਣਨ ਕੀਤਾ; ਫਰਾਂਸ ਦੇ ਉੱਤਰ-ਪ੍ਰਭਾਵਵਾਦੀ ਸ਼ੋ ਦੇ ਪ੍ਰਦਰਸ਼ਨ ਲਈ ਇੱਕ ਇਸ਼ਤਿਹਾਰ ਵੀ ਸੀ।[3] ਤਿੰਨ ਹਫਤਿਆਂ ਬਾਅਦ, ਰੋਜਰ ਫ੍ਰਾਈ ਨੇ ਦੁਬਾਰਾ ਇਸ ਸ਼ਬਦ ਦੀ ਵਰਤੋਂ ਕੀਤੀ ਜਦੋਂ ਉਸਨੇ 1910 ਦੀ ਪ੍ਰਦਰਸ਼ਨੀ, ਮੈਨੇਟ ਅਤੇ ਉੱਤਰ-ਪ੍ਰਭਾਵਵਾਦੀ ਦਾ ਆਯੋਜਨ ਕੀਤਾ ਅਤੇ ਇਸ ਨੂੰ ਮੈਨੇਟ ਤੋਂ ਬਾਅਦ ਫਰਾਂਸੀਸੀ ਕਲਾ ਦੇ ਵਿਕਾਸ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ।
ਉੱਤਰ-ਪ੍ਰਭਾਵਵਾਦੀਆਂ ਨੇ ਇਸਦੀਆਂ ਸੀਮਾਵਾਂ ਨੂੰ ਖਾਰਜ ਕਰਦਿਆਂ ਪ੍ਰਭਾਵਵਾਦ ਦਾ ਵਿਸਤਾਰ ਕੀਤਾ: ਉਹ ਜੀਵੰਤ ਰੰਗਾਂ ਦੀ ਵਰਤੋਂ ਕਰਦੇ ਰਹਿੰਦੇ ਸਨ, ਅਕਸਰ ਮੋਟੇ ਪੇਂਟ ਦਾ ਪ੍ਰਯੋਗ ਅਤੇ ਅਸਲੀ ਜੀਵਨ ਦੇ ਵਿਸ਼ਾ ਹੁੰਦੇ ਸਨ, ਪਰ ਉਹ ਜਿਆਦਾਤਰ ਜ਼ੈਮੈਟ੍ਰਿਕ ਰੂਪਾਂ ਤੇ ਜ਼ੋਰ ਦੇਣ ਵੱਲ ਝੁੱਕਦੇ ਸਨ, ਪ੍ਰਗਟਾਉ ਦੇ ਤੱਕੜੇ ਪ੍ਰਭਾਵ ਲਈ ਰੂਪ ਵਿਗਾੜਨ, ਅਤੇ ਕੁਦਰਤੀ ਜਾਂ ਮਨਮਾਨੇ ਰੰਗ ਦੀ ਵਰਤੋਂ ਕਰਦੇ ਸਨ।