ਉਦਾਸੀ
From Wikipedia, the free encyclopedia
ਉਦਾਸੀ ਜਾਂ ਗ਼ਮ ਇੱਕ ਭਾਵਨਾਤਮਕ ਦਰਦ ਹੈ ਜਿਸ ਦਾ ਸੰਬੰਧ, ਘਾਟੇ ਵਿੱਚ ਜਾਣ ਦੀਆਂ ਭਾਵਨਾਵਾਂ, ਨੁਕਸਾਨ, ਨਿਰਾਸ਼ਾ, ਸੋਗ, ਬੇਬੱਸੀ, ਬੇਵਸੀ ਅਤੇ ਦੁੱਖ ਨਾਲ ਹੈ। ਉਦਾਸੀ ਦਾ ਅਨੁਭਵ ਕਰਨ ਵਾਲਾ ਵਿਅਕਤੀ ਚੁੱਪ ਧਾਰ ਸਕਦਾ ਹੈ ਜਾਂ ਸੁਸਤ ਹੋ ਸਕਦਾ ਹੈ, ਅਤੇ ਦੂਜਿਆਂ ਕੋਲੋਂ ਆਪਣੇ ਆਪ ਨੂੰ ਅਲੱਗ ਕਰ ਸਕਦਾ ਹੈ। ਗੰਭੀਰ ਉਦਾਸੀ ਦੀ ਇੱਕ ਉਦਾਹਰਣ ਉਪਰਾਮਤਾ ਹੈ। ਰੋਣਾ ਉਦਾਸੀ ਦਾ ਸੰਕੇਤ ਹੋ ਸਕਦਾ ਹੈ। [1]
ਪਾਲ ਏਕਮੈਨ ਦੇ ਬਿਆਨ ਕੀਤੇ "ਛੇ ਬੁਨਿਆਦੀ ਵਲਵਲਿਆਂ" ਵਿੱਚੋਂ ਇੱਕ ਉਦਾਸੀ ਹੈ; ਬਾਕੀ ਪੰਜ ਹਨ: ਖੁਸ਼ੀ, ਗੁੱਸਾ, ਹੈਰਾਨੀ, ਡਰ ਅਤੇ ਨਫ਼ਰਤ। [2]