ਇੰਟ੍ਰਫੇਰੈਂਸ (ਤਰੰਗ ਸੰਚਾਰ)
From Wikipedia, the free encyclopedia
ਰੇਡੀਓ ਦੂਰਸੰਚਾਰ ਵਿੱਚ ਇੰਟਰੇਫੇਰੈਂਸ ਲਈ, ਦੇਖੋ ਇੰਟ੍ਰਫੇਰੈਂਸ (ਦੂਰਸੰਚਾਰ)।
"ਇੰਟ੍ਰਫੇਰੈਂਸ ਪੈਟ੍ਰਨ" ਇੱਥੇ ਰੀਡਾਇਰੈਕਟ ਹੁੰਦਾ ਹੈ। ਹੋਰ ਪੈਟ੍ਰਨ ਲਈ, ਦੇਖੋ ਹੋਰ ਪੈਟ੍ਰਨ।
ਭੌਤਿਕ ਵਿਗਿਆਨ ਅੰਦਰ, ਇੰਟ੍ਰਫੇਰੈਂਸ ਇੱਕ ਅਜਿਹਾ ਵਰਤਾਰਾ ਹੁੰਦਾ ਹੈ ਜਿਸ ਵਿੱਚ ਦੋ ਤਰੰਗਾਂ ਸੁਪਰਪੋਜ਼ ਕਰ (ਇੱਕ ਦੂਜੀ ਉੱਤੇ ਚੜ) ਕੇ ਨਤੀਜੇ ਵਜੋਂ ਇੱਕ ਜਿਆਦਾ, ਘੱਟ, ਜਾਂ ਬਰਾਬਰ ਐਂਪਲੀਟਿਊਡ ਵਾਲੀ ਤਰੰਗ ਰਚਦੀਆਂ ਹਨ। ਇੰਟਰਫੇਰੈਂਸ ਆਮ ਤੌਰ ਤੇ ਉਹਨਾਂ ਤਰੰਗਾਂ ਦੀ ਪਰਸਪਰ ਕ੍ਰਿਆ ਵੱਲ ਇਸ਼ਾਰਾ ਕਰਦੀ ਹੈ ਜੋ ਸਹਿਸਬੰਧਤ ਹੁੰਦੀਆਂ ਹਨ ਜਾਂ ਇੱਕ ਦੂਜੀ ਨਾਲ ਕੋਹਰੰਟ (ਸਪਸ਼ਟ) ਸਮੇਤ ਹੁੰਦੀਆਂ ਹਨ, ਜਿਸਦਾ ਕਾਰਣ ਜਾਂ ਤਾਂ ਇਹ ਹੁੰਦਾ ਹੈ ਕਿਉਂਕਿ ਉਹ ਇੱਕੋ ਸੋਮੇ ਤੋਂ ਆ ਰਹੀਆਂ ਹੁੰਦੀਆਂ ਹਨ ਜਾਂ ਇਹ ਹੁੰਦਾ ਹੈ ਕਿ ਉਹਨਾਂ ਦੀ ਇੱਕ ਸਮਾਨ ਜਾਂ ਲੱਗਪਗ ਇੱਕੋ ਜਿਹੀ ਫ੍ਰੀਕੁਐਂਸੀ ਹੁੰਦੀ ਹੈ। ਇੰਟ੍ਰਫੇਰੈਂਸ ਪ੍ਰਭਾਵਾਂ ਨੂੰ ਜਰੇਕ ਕਿਸਮ ਦੀਆਂ ਤਰੰਗਾਂ ਨਾਲ ਦੇਖਿਆ ਜਾ ਸਕਦਾ ਹੈ, ਉਦਾਹਰਨ ਦੇ ਤੌਰ ਤੇ, ਪ੍ਰਕਾਸ਼, ਰੇਡੀਓ, ਧੁਨੀ, ਸਤਹਿ ਪਾਣੀ ਤਰੰਗ ਜਾਂ ਪਦਾਰਥ ਤਰੰਗ।