From Wikipedia, the free encyclopedia
ਇਵਾਨ IV ਵਸੀਲੀਏਵਿਚ (ਰੂਸੀ: Ива́н Васи́льевич, tr. Ivan Vasilyevich; 25 ਅਗਸਤ 1530 – 28 ਮਾਰਚ28 March [ਪੁ.ਤ. 18 March] 1584O. S.28 March [ਪੁ.ਤ. 18 March] 1584),[1] ਆਮ ਤੌਰ 'ਤੇ ਇਵਾਨ ਭਿਅੰਕਰ ਜਾਂ ਇਵਾਨ ਭਿਆਨਕ (ਰੂਸੀ: Ива́н Гро́зный (ਮਦਦ·ਫ਼ਾਈਲ)ਰੂਸੀ: Ива́н Гро́зный (ਮਦਦ·ਫ਼ਾਈਲ), ਇਵਾਨ ਗ੍ਰੋਜ਼ਨੀ) 1533 ਤੋਂ 1547 ਤੱਕ ਮਾਸਕੋ ਦਾ ਰਾਜਕੁਮਾਰ ਸੀ, ਫਿਰ 1584 ਵਿੱਚ ਆਪਣੀ ਮੌਤ ਤੱਕ ਸਾਰੇ ਰੂਸ ਦਾ ਜ਼ਾਰ ਸੀ। ਆਖਰੀ ਖ਼ਿਤਾਬ ਉਸਦੇ ਸਾਰੇ ਉਤਰਾਧਿਕਾਰੀਆਂ ਦੁਆਰਾ ਵਰਤਿਆ ਗਿਆ।
ਇਵਾਨ ਭਿਅੰਕਰ | |||||
---|---|---|---|---|---|
ਸਾਰੇ ਰਸ ਦੇ ਜ਼ਾਰ | |||||
ਸ਼ਾਸਨ ਕਾਲ | 16 ਜਨਵਰੀ 1547 – 28 ਮਾਰਚ 1584 | ||||
ਤਾਜਪੋਸ਼ੀ | 16 ਜਨਵਰੀ 1547 | ||||
ਪੂਰਵ-ਅਧਿਕਾਰੀ | ਬਾਦਸ਼ਾਹੀ ਕਾਇਮ ਕੀਤੀ | ||||
ਵਾਰਸ | ਫਿਉਦਰ ਪਹਿਲਾ | ||||
ਮਾਸਕੋ ਦਾ ਗ੍ਰੈਂਡ ਪ੍ਰਿੰਸ | |||||
ਸ਼ਾਸਨ ਕਾਲ | 3 ਦਸੰਬਰ 1533 - 16 ਜਨਵਰੀ 1547 | ||||
ਪੂਰਵ-ਅਧਿਕਾਰੀ | ਵਸੀਲੀ III | ||||
ਜਨਮ | 25 ਅਗਸਤ, 1530 ਕੋਲੋਮਨਸਕੋਏ, ਮਾਸਕੋ ਗਰੈਂਡ ਡਚੀ | ||||
ਮੌਤ | 28 ਮਾਰਚ [ਪੁ.ਤ. 18 ਮਾਰਚ] 1584 (53 ਸਾਲ) ਮਾਸਕੋ, ਰੂਸ ਦੇ ਜ਼ਾਰ | ||||
ਦਫ਼ਨ | ਮਹਾਂਦੂਤ ਦਾ ਗਿਰਜਾਘਰ, ਮਾਸਕੋ | ||||
ਪਤਨੀਆਂ | See list
| ||||
ਔਲਾਦ more... | See list
| ||||
| |||||
ਵੰਸ਼ | ਰੂਰਿਕ | ||||
ਪਿਤਾ | ਰੂਸ ਦਾ ਤੀਜਾ ਵਸੀਲੀ | ||||
ਮਾਤਾ | ਐਲੇਨਾ ਗਲਿੰਸਕਾਇਆ | ||||
ਧਰਮ | ਰੂਸੀ ਆਰਥੋਡਾਕਸ |
ਉਸਦੇ ਕਾਲ ਵਿੱਚ ਰੂਸ ਦੇ ਰਾਜ ਦਾ ਬਹੁਤ ਵਿਸਥਾਰ ਹੋਇਆ ਅਤੇ ਕਾਜਾਨ ਖ਼ਾਨਤ, ਆਸਤਰਾਖਾਨ ਖਾਨਤ ਅਤੇ (ਮੱਧ ਸਾਇਬੇਰਿਆ ਦੀ) ਸਿਬਿਰ ਖਾਨਤ ਉੱਤੇ ਕਬਜ਼ਾ ਹੋਣ ਨਾਲ ਰੂਸ ਇੱਕ ਬਹੁਕੌਮੀ ਅਤੇ ਬਹੁਧਰਮੀ ਦੇਸ਼ ਬਣ ਗਿਆ। ਉਸਦੀ ਮੌਤ ਤੱਕ ਰੂਸੀ ਇਲਾਕੇ ਦਾ ਖੇਤਰਫਲ ਲੱਗਪਗ 4,050,000 ਕਿਲੋਮੀਟਰ (1,560,000 ਵਰਗ ਮੀਲ) ਬਣ ਚੁੱਕਾ ਸੀ (ਯਾਨੀ ਆਧੁਨਿਕ ਭਾਰਤ ਨਾਲੋਂ ਲੱਗਪਗ ਸਵਾ ਗੁਣਾ) ਅਤੇ ਆਉਣ ਵਾਲੇ ਰੂਸੀ ਬਾਦਸ਼ਾਹਾਂ ਨੂੰ ਹੋਰ ਵੀ ਅੱਗੇ ਵਿਸਥਾਰ ਕਰਨ ਸਮਰੱਥ ਬਣਾ ਗਿਆ। ਉਸਨੇ ਆਪਣੇ ਕਾਲ ਵਿੱਚ ਰੂਸੀ ਰਾਜ-ਪ੍ਰਬੰਧ ਵਿੱਚ ਅਣਗਿਣਤ ਬਦਲਾਓ ਕੀਤੇ ਜਿਸ ਨਾਲ ਰੂਸ ਇੱਕ ਸਧਾਰਨ ਦੇਸ਼ ਨਾ ਹੋ ਕੇ ਇੱਕ ਸਾਮਰਾਜ ਅਤੇ ਇੱਕ ਖੇਤਰੀ ਸ਼ਕਤੀ ਦੇ ਰੂਪ ਵਿੱਚ ਉੱਭਰ ਸਕਿਆ। ਇਹ ਰੁਤਬਾ ਹਾਸਲ ਕਰਨ ਲਈ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪਈ।
ਇਤਿਹਾਸਕ ਸ੍ਰੋਤ ਇਵਾਨ ਦੀ ਗੁੰਝਲਦਾਰ ਸ਼ਖ਼ਸੀਅਤ ਦੇ ਵੱਖੋ-ਵੱਖ ਬਿਰਤਾਂਤ ਦੱਸਦੇ ਹਨ: ਉਸ ਨੂੰ ਬੁੱਧੀਮਾਨ ਅਤੇ ਸ਼ਰਧਾਲੂ ਦੇ ਰੂਪ ਵਿੱਚ ਬਿਆਨ ਕੀਤਾ ਗਿਆ, ਫਿਰ ਵੀ ਉਸ ਨੂੰ ਗੁੱਸੇ ਦੇ ਦੌਰੇ ਪੈਂਦੇ ਦੱਸੇ ਜਾਂਦੇ ਹਨ ਅਤੇ ਮਾਨਸਿਕ ਅਸਥਿਰਤਾ ਦੇ ਦੌਰ ਆਉਂਦੇ ਰਹਿੰਦੇ ਸਨ।[2] ਇਹ ਰੋਗ ਉਸ ਦੀ ਉਮਰ ਵਿੱਚ ਵਾਧਾ ਹੋਣ ਨਾਲ ਵਧਦਾ ਗਿਆ।[3][4] ਅਤੇ ਅਜਿਹੇ ਇੱਕ ਦੌਰੇ ਵਿੱਚ, ਉਸ ਨੇ ਆਪਣੇ ਪੁੱਤਰ ਅਤੇ ਵਾਰਸ ਇਵਾਨ ਇਵਾਨੋਵਿਚ ਨੂੰ ਮਾਰ ਸੁੱਟਿਆ ਸੀ। ਇਸ ਨਾਲ ਸਿੰਘਾਸਣ ਦਾ ਵਾਰਸ ਹੋਣ ਲਈ ਉਸਦਾ ਛੋਟਾ ਪੁੱਤਰ, ਫਿਓਦਰ ਇਵਾਨੋਵਿਚਨੇ ਰਹਿ ਗਿਆ, ਜੋ ਪਵਿੱਤਰ ਰੂਹ ਸੀ, ਪਰ ਸਿਆਸੀ ਤੌਰ 'ਤੇ ਨਾਕਾਮ।
ਇਵਾਨ, ਇੱਕ ਯੋਗ ਡਿਪਲੋਮੈਟ, ਕਲਾ ਅਤੇ ਵਪਾਰ ਦਾ ਸਰਪ੍ਰਸਤ ਰੂਸ ਦੇ ਪਹਿਲੇ ਪ੍ਰਕਾਸ਼ਨ ਹਾਊਸ ਮਾਸਕੋ ਪ੍ਰਿੰਟਿੰਗ ਯਾਰਡ ਦਾ ਸੰਸਥਾਪਕ ਸੀ। ਉਹ ਰੂਸ ਦੇ ਆਮ ਲੋਕਾਂ (ਰੂਸੀ ਲੋਕਧਾਰਾ ਵਿੱਚ ਇਵਾਨ ਭਿਆਨਕ ਵੇਖੋ) ਵਿੱਚ ਬਹੁਤ ਹਰਮਨਪਿਆਰਾ ਸੀ। ਸ਼ਾਇਦ ਨੋਵੋਗੋਰੋਦ ਅਤੇ ਆਲੇ ਦੁਆਲੇ ਦੇ ਇਲਾਕਿਆਂ ("ਨੋਵੋਗੋਰੋ ਦਾ ਕਤਲੇਆਮ" ਵੇਖੋ) ਦੇ ਲੋਕ ਉਸਨੂੰ ਚੰਗਾ ਨਹੀਂ ਸੀ ਸਮਝਦੇ, ਅਤੇ ਉਹ ਆਪਣੇ ਡਰ ਅਤੇ ਰੂਸੀ ਅਮੀਰਾਂ ਨਾਲ ਸਖ਼ਤ ਸਲੂਕ ਲਈ ਵੀ ਜਾਣਿਆ ਜਾਂਦਾ ਹੈ।
ਅੰਗਰੇਜ਼ੀ ਸ਼ਬਦ terrible ਯਾਨੀ ਭਿਆਨਕ ਰੂਸੀ ਸ਼ਬਦ ਗ੍ਰੋਜ਼ਨੀ ਦਾ ਅਨੁਵਾਦ ਹੈ। ਗ੍ਰੋਜ਼ਨੀ ਇਵਾਨ ਦਾ ਨਾਮ ਪੈ ਗਿਆ ਸੀ। ਰੂਸੀ ਸ਼ਬਦ ਦੇ ਅਰਥ ਹਨ "ਦਹਿਸ਼ਤ ਪੈਦਾ ਕਰਨ ਵਾਲਾ; ਖਤਰਨਾਕ; ਤਾਕਤਵਰ;ਭਾਰੀ ਖੌਫ਼ਨਾਕ"। ਇਹ ਅੰਗ੍ਰੇਜ਼ੀ "ਟੈਰੀਬਲ", ਵਰਗੇ "ਨਾਂਹਪੱਖੀ" ਜਾਂ "ਬੁਰਾਈ" ਦੇ ਹੋਰ ਆਧੁਨਿਕ ਅਰਥ ਨਹੀਂ ਦਰਸਾਉਂਦਾ ਹੈ। ਵਲਾਦੀਡਰ ਡਲ, ਖਾਸ ਤੌਰ 'ਤੇ ਸ਼ਬਦ ਦੇ ਪ੍ਰਾਚੀਨ ਅਰਥਾਂ ਵਿੱਚ ਅਤੇ ਜ਼ਾਰ ਬਾਦਸ਼ਾਹਾਂ ਲਈ ਵਿਸ਼ੇਸ਼ਣ ਵਜੋਂ ਪਰਿਭਾਸ਼ਿਤ ਕਰਦਾ ਹੈ: "ਹਿੰਮਤੀ, ਸ਼ਾਨਾਮੱਤਾ ਅਤੇ ਦੁਸ਼ਮਨਾਂ ਨੂੰ ਡਰ ਵਿਚ, ਪਰ ਲੋਕਾਂ ਨੂੰ ਆਗਿਆਕਾਰੀ ਰੱਖਣ ਵਾਲਾ" ਵਜੋਂ ਇਸ ਸ਼ਬਦ ਦੀ ਪਰਿਭਾਸ਼ਾ ਕਰਦਾ ਹੈ।[5] ਆਧੁਨਿਕ ਵਿਦਵਾਨਾਂ ਨੇ ਹੋਰ ਅਨੁਵਾਦਾਂ ਦਾ ਵੀ ਸੁਝਾਅ ਦਿੱਤਾ ਹੈ।[6][7][8]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.