![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/7/71/Flag_of_Ethiopia.svg/langpa-640px-Flag_of_Ethiopia.svg.png&w=640&q=50)
ਇਥੋਪੀਆ
ਅਫਰੀਕਾ ਵਿੱਚ ਦੇਸ਼ / From Wikipedia, the free encyclopedia
ਇਥੋਪੀਆ (ਗੇ'ਏਜ਼: ኢትዮጵያ ਇਤਯੋਪਿਆ), ਦਫ਼ਤਰੀ ਤੌਰ ਉੱਤੇ ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ, ਅਫ਼ਰੀਕਾ ਦੇ ਸਿੰਗ ਵਿੱਚ ਵਸਿਆ ਦੇਸ਼ ਹੈ ਅਤੇ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਧਰਤੀ ਨਾਲ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਏਰੀਟਰੀਆ, ਪੂਰਬ ਵੱਲ ਜੀਬੂਤੀ ਅਤੇ ਸੋਮਾਲੀਆ, ਪੱਛਮ ਵੱਲ ਸੂਡਾਨ ਅਤੇ ਦੱਖਣੀ ਸੂਡਾਨ ਅਤੇ ਦੱਖਣ ਵੱਲ ਕੀਨੀਆ ਨਾਲ ਲੱਗਦੀਆਂ ਹਨ। ਇਹ ਅਫ਼ਰੀਕੀ ਮਹਾਂਦੀਪ ਉੱਤੇ ਦੂਜਾ ਸਭ ਤੋਂ ਵੱਧ ਅਬਾਦੀ[3] (84,320,000) ਵਾਲਾ ਅਤੇ ਦਸਵਾਂ ਸਭ ਤੋਂ ਵੱਧ ਖੇਤਰਫਲ (1,100,000 ਵਰਗ ਕਿ.ਮੀ.) ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਦਿਸ ਅਬਬਾ ਅਫ਼ਰੀਕਾ ਦੀ ਸਿਆਸੀ ਰਾਜਧਾਨੀ ਕਹੀ ਜਾਂਦੀ ਹੈ।
ਇਥੋਪੀਆ ਦਾ ਸੰਘੀ ਲੋਕਤੰਤਰੀ ਗਣਰਾਜ የኢትዮጵያ ፌዴራላዊ ዲሞክራሲያዊ ሪፐብሊክ ਯੇ-ਇਤਯੋਪਿਆ ਫ਼ੇਦੇਰਲਵੀ ਦੀਮੋਕ੍ਰਾਸਿਆਵੀ ਰੀਪੇਬਲਿਕ | |||||
---|---|---|---|---|---|
| |||||
ਐਨਥਮ: [Wodefit Gesgeshi, Widd Innat Ityopp'ya] Error: {{Lang}}: text has italic markup (help) ("ਅੱਗੇ ਵੱਧ, ਪਿਆਰੀ ਮਾਂ ਇਥੋਪੀਆ") | |||||
![]() | |||||
ਰਾਜਧਾਨੀ | ਆਦਿਸ ਆਬਬਾ | ||||
ਸਭ ਤੋਂ ਵੱਡਾ ਸ਼ਹਿਰ | ਰਾਜਧਾਨੀ | ||||
ਅਧਿਕਾਰਤ ਭਾਸ਼ਾਵਾਂ | ਅਮਹਾਰੀ[1] | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | ਬਾਕੀ ਜਾਤੀਆਂ ਅਤੇ ਉਹਨਾਂ ਦੇ ਆਪਣੇ ਖੇਤਰਾਂ ਵਿੱਚ ਅਧਿਕਾਰਕ ਹੋਰ ਭਾਸ਼ਾਵਾਂ | ||||
ਨਸਲੀ ਸਮੂਹ | |||||
ਵਸਨੀਕੀ ਨਾਮ | ਇਥੋਪੀਆਈ | ||||
ਸਰਕਾਰ | ਸੰਘੀ ਸੰਸਦੀ ਗਣਰਾਜ1 | ||||
• ਰਾਸ਼ਟਰਪਤੀ | ਜਿਰਮਾ ਵੋਲਡ-ਜਿਆਰਜਿਸ | ||||
• ਪ੍ਰਧਾਨ ਮੰਤਰੀ | ਹੇਲੇਮਰੀਅਮ ਡੇਸਾਲੇਨੀ | ||||
ਵਿਧਾਨਪਾਲਿਕਾ | ਸੰਘੀ ਸੰਸਦੀ ਸਭਾ | ||||
ਸੰਘ ਦਾ ਸਦਨ | |||||
ਲੋਕ ਪ੍ਰਤਿਨਿਧੀਆਂ ਦਾ ਸਦਨ | |||||
ਸਥਾਪਨਾ | |||||
• ਦ'ਮਤ ਰਾਜਸ਼ਾਹੀ | 980 ਈ.ਪੂ. | ||||
• ਇਥੋਪੀਆ ਦੀ ਸਲਤਨਤ | 1137 | ||||
• ਮੌਜੂਦਾ ਸੰਵਿਧਾਨ | ਅਗਸਤ 1995 | ||||
ਖੇਤਰ | |||||
• ਕੁੱਲ | 1,104,300 km2 (426,400 sq mi) (27ਵਾਂ) | ||||
• ਜਲ (%) | 0.7 | ||||
ਆਬਾਦੀ | |||||
• 2012 ਅਨੁਮਾਨ | 84,320,987[3] (14ਵਾਂ) | ||||
• 2007 ਜਨਗਣਨਾ | 73,918,505 | ||||
• ਘਣਤਾ | 76.4/km2 (197.9/sq mi) (123ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $94.878 ਬਿਲੀਅਨ[4] | ||||
• ਪ੍ਰਤੀ ਵਿਅਕਤੀ | $1,092[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $31.256 ਬਿਲੀਅਨ[4] | ||||
• ਪ੍ਰਤੀ ਵਿਅਕਤੀ | $360[4] | ||||
ਗਿਨੀ (1999–00) | 30 ਮੱਧਮ | ||||
ਐੱਚਡੀਆਈ (2010) | ![]() Error: Invalid HDI value · 157ਵਾਂ | ||||
ਮੁਦਰਾ | ਬਿਰਰ (ETB) | ||||
ਸਮਾਂ ਖੇਤਰ | UTC+3 (EAT) | ||||
UTC+3 (ਨਿਰੀਖਤ ਨਹੀਂ) | |||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | +251 | ||||
ਇੰਟਰਨੈੱਟ ਟੀਐਲਡੀ | .et | ||||
|
ਇਥੋਪੀਆ ਵਿਗਿਆਨੀਆਂ ਵਿੱਚ ਮਨੁੱਖੀ ਹੋਂਦ ਲਈ ਜਾਣੀਆਂ-ਪਛਾਣੀਆਂ ਸਭ ਤੋਂ ਪੁਰਾਣੀਆਂ ਥਾਵਾਂ ਵਿੱਚੋਂ ਇੱਕ ਹੈ।[5] ਇਹ ਉਹ ਖੇਤਰ ਹੋ ਸਕਦਾ ਹੈ ਜਿੱਥੋਂ ਮਾਨਵ ਜਾਤੀ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਮੱਧ-ਪੂਰਬ ਅਤੇ ਉਸ ਤੋਂ ਅਗਾਂਹ ਜਾਣ ਲਈ ਕਦਮ ਪੁੱਟੇ।[6][7][8] ਇਹ ਆਪਣੇ ਇਤਿਹਾਸ ਦੇ ਜ਼ਿਆਦਾਤਰ ਹਿੱਸੇ ਲਈ 1974 ਵਿੱਚ ਹੇਲ ਸੇਲਾਸੀ ਦੇ ਆਖਰੀ ਰਾਜਕੁੱਲ ਖਤਮ ਹੋਣ ਤੱਕ ਇੱਕ ਰਾਜਤੰਤਰ ਸੀ ਅਤੇ ਇਥੋਪੀਆਈ ਰਾਜਕੁੱਲ ਆਪਣੀਆਂ ਜੜ੍ਹਾਂ 2 ਈਸਾ ਪੂਰਵ ਤੱਕ ਉਲੀਕਦਾ ਹੈ।[9] ਰੋਮ, ਇਰਾਨ, ਚੀਨ ਅਤੇ ਭਾਰਤ ਸਮੇਤ[10], ਆਕਸੁਮ ਦਾ ਰਾਜ ਤੀਜੀ ਸ਼ਤਾਬਦੀ ਦੀ ਮਹਾਨ ਤਾਕਤਾਂ 'ਚੋਂ ਇੱਕ ਸੀ ਅਤੇ ਚੌਥੀ ਸਦੀ 'ਚ ਇਸਾਈਅਤ ਨੂੰ ਮੁਲਕੀ ਧਰਮ ਦੇ ਰੂਪ 'ਚ ਅਪਣਾਉਣ ਵਾਲੀ ਪਹਿਲੀ ਪ੍ਰਮੁੱਖ ਸਲਤਨਤ ਸੀ।[11][12][13]