Remove ads
From Wikipedia, the free encyclopedia
ਇਆਨ ਜੋਸਫ਼ ਸਮਰਹਾਲਡਰ [1] (ਜਨਮ 8 ਦਸੰਬਰ, 1978)[2] ਇੱਕ ਅਮਰੀਕੀ ਅਭਿਨੇਤਾ, ਮਾਡਲ ਅਤੇ ਨਿਰਦੇਸ਼ਕ ਹੈ।[3] ਉਸਨੂੰ ਟੀ.ਵੀ ਡਰਾਮਾ ਲੋਸਟ ਵਿੱਚ ਬੂਨ ਕਾਰਲਾਇਲ ਅਤੇ ਦ ਵੈਮਪਾਇਰ ਡਾਇਰੀਜ ਵਿੱਚ ਡੈਮਨ ਸੇਲਵਾਟੋਰ ਵਜੋਂ ਜਾਣਿਆ ਜਾਂਦਾ ਹੈ।
ਸਮਰਹਾਲਡਰ ਦਾ ਜਨਮ ਕੋਵਿੰਗਟਨ, ਲੂਸੀਆਨਾ ਵਿੱਚ ਹੋਇਆ ਅਤੇ ਉਥੇ ਹੀ ਉਹ ਵੱਡਾ ਹੋਇਆ ਹੈ। ਉਸਦੀ ਮਾਂ ਏਡਨਾ ਇੱਕ ਮਸਾਜ ਥਿਰੈਪਿਸਟ ਹੈ ਤੇ ਪਿਤਾ ਰੋਬਰਟ ਸਮਰਹਾਲਡਰ ਇੱਕ ਬਿਲਡਿੰਗ ਠੇਕੇਦਾਰ ਹੈ।[4] ਉਹ ਆਪਣੇ ਦੋ ਭੈਣ ਭਰਾ ਵਿਚੋਂ ਵਿਚਕਾਰਲਾ ਹੈ, ਉਸਦਾ ਵੱਡਾ ਭਰਾ ਰੋਬਰਟ ਅਤੇ ਛੋਟੀ ਭੈਣ ਰੋਬਨ ਹੈ।[5] ਉਸ ਨੇ ਆਪਣੀ ਸਕੂਲੀ ਪੜ੍ਹਾਈ ਮੈਂਡਵਿਲੇ ਹਾਈ ਸਕੂਲ , ਲੂਸੀਆਨਾ ਵਿਚੋਂ ਕੀਤੀ।[6] ਉਸ ਨੇ ਆਪਣਾ ਮਾਡਲਿੰਗ ਕੈਰੀਅਰ 10-13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ[7] ਅਤੇ 17 ਸਾਲ ਦੀ ਉਮਰ ਵਿੱਚ ਉਸਨੇ ਐਕਟਿੰਗ ਲਾਇਨ 'ਚ ਜਾਣ ਦਾ ਫੈਸਲਾ ਕੀਤਾ।
2000 ਦੀਆਂ ਗਰਮੀਆਂ ਵਿਚ, ਸੋਮਰਹਲਡਰ ਨੇ ਥੋੜ੍ਹੇ ਸਮੇਂ ਦੀ ਡਬਲਯੂ.ਬੀ. ਸੀਰੀਜ਼ ਯੰਗ ਅਮਰੀਕਨਜ਼ ਵਿੱਚ ਕੰਮ ਕੀਤਾ, ਜੋ ਡਾਅਸਨਜ਼ ਕਰੀਕ ਨੇ ਬਣਾਈ ਸੀ। ਇਸ ਵਿੱਚ ਉਸਨੇ ਇੱਕ ਸ਼ਾਨਦਾਰ ਬੋਰਡਿੰਗ ਸਕੂਲ ਦੇ ਡੀਨ ਦੇ ਪੁੱਤਰ ਹੈਮਿਲਟਨ ਫਲੇਮਿੰਗ ਦੀ ਭੂਮਿਕਾ ਨਿਭਾਈ। 2002 ਵਿਚ, ਸੋਮਰਹਲਡਰ ਨੇ ਰੈਗਰ ਏਵਰੀ ਦੇ ਬ੍ਰੇਟ ਈਸਟਨ ਐਲਿਸ ਦੇ ਨਾਵਲ, ਦ ਰੁਲਜ਼ ਆਫ਼ ਐਟਰੇਕਸ਼ਨ, ਜੇਮਜ਼ ਵੈਨ ਡੇਰ ਬੀਕ, ਸ਼ੈਨਿਨ ਸੋਸਾਮੋਨ ਅਤੇ ਜੈਸਿਕਾ ਬੀਏਲ ਵਿੱਚ ਦੁਲਿੰਗੀ ਪਾਲ ਡੈਨਟਨ ਦੀ ਭੂਮਿਕਾ ਨਿਭਾਈ ਸੀ।[8]
ਸਮਰਹਾਲਡਰ ਨੇ ਦ ਵੈਮਪਾਇਰ ਡਾਇਰੀਜ਼ ਦੀ ਸਹਿ-ਅਦਾਕਾਰਾ ਨੀਨਾ ਦੋਬਰੋਵ ਨੂੰ 2010 ਤੋਂ 2013 ਤੱਕ ਡੇਟ ਕੀਤਾ।[9] ਅੱਧ-2014 ਵਿੱਚ ਜਾ ਕੇ ਉਸਨੇ ਅਦਾਕਾਰਾ ਨਿੱਕੀ ਰੀਡ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।[10] ਫਿਰ ਉਹਨਾਂ ਨੇ ਫਰਵਰੀ 2015 ਵਿਚ ਕੁੜਮਾਈ[11] ਅਤੇ 26 ਅਪ੍ਰੈਲ, 2015 ਵਿੱਚ ਮੈਲਬੂ, ਕੈਲੀਫੋਰਨੀਆ ਵਿਆਹ ਹੋਣ ਬਾਰੇ ਸੱਪਸ਼ਟ ਕਰ ਦਿੱਤਾ।[12] 2 ਮਈ, 2017 ਨੂੰ ਜੋੜੇ ਨੇ ਇੱਕ ਬੱਚੇ ਲਈ ਉਡੀਕ ਦਾ ਐਲਾਨ ਕਰ ਦਿੱਤਾ ਸੀ।[13] 25 ਜੁਲਾਈ, 2017ਨੂੰ ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ।[14]
ਸਾਲ | ਸਿਰਲੇਖ | ਭੂਮਿਕਾ | ਸੂਚਨਾ |
---|---|---|---|
1998 | ਸੇਲਿਬ੍ਰਿਟੀ | ਅਸਪਸ਼ਟ | |
2001 | ਲਾਇਫ਼ ਐਜ ਏ ਹਾਊਸ | ਜੋਸ਼ | |
2002 | ਚੇਂਜਿੰਗ ਹਰਟਸ | ਜੇਸਨ ਕੇਲੀ | |
2002 | ਦ ਰੂਲਜ ਆਫ਼ ਏਟਰੇਕਸ਼ਨ | ਪੌਲੁਸ ਡੈਨਟਨ | |
2004 | ਇਨ ਏਨੀਮੀ ਹੈਂਡਸ | ਯੂ. ਐਸ. ਐਸ. ਸਵੋਰਡਫਿਸ਼ ਡੈਨੀ ਮਿੱਲਰ | |
2004 | ਦ ਓਲਡ ਮੈਂਨ ਐਂਡ ਸਟੂਡੀਓ | ਮੈਟ | ਲਘੂ ਫ਼ਿਲਮ |
2006 | ਨੈਸ਼ਨਲ ਲੈਮਪੂਜ ਟੀ. ਵੀ.: ਮੂਵੀ | ਅਸਪਸ਼ਟ | |
2006 | ਪਲਸ | ਡੇਕਸਟਰ ਮੈਕਰਥੀ | |
2006 | ਦ ਸੈਨਸੇਸ਼ਨ ਆਫ਼ ਸਾਇਟ | ਡ੍ਰਿਫਟਰ | |
2008 | ਦ ਲੋਸਟ ਸਮਾਰੀਟਨ | ਵਿਲੀਅਮ ਆਰਕਰ | |
2009 | ਵੇਕ | ਟਾਇਲਰ | |
2009 | ਦ ਟੂਰਨਾਮੈਂਟ | ਮੀਲ ਸਲੇਡ | |
2010 | ਹਾਓ ਟੂ ਮੇਕ ਲਵ ਟੂ ਏ ਵੀਮਨ | ਡੇਨੀਅਲ ਮੇਲਟਜਰ | |
2013 | ਕੱਟ ਓਨ ਟੇਪ | ਅਧਿਕਾਰੀ ਲੇਵਿਸ | |
2013 | ਟਾਈਮ ਫਰੇਮਡ | ਏਜੰਟ ਬਲੇਕ | ਲਘੂ ਫ਼ਿਲਮ |
2014 | ਦ ਅਨੋਮਲੇ | ਹਰਕਿਨ ਲਘਮ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.