ਆਸਟਰੇਲੀਆ
From Wikipedia, the free encyclopedia
ਆਸਟਰੇਲੀਆ (ਅੰਗਰੇਜ਼ੀ: Australia ਔਸਟਰੈਈਲੀਆ) ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ਇਸ ਵਿੱਚ ਆਸਟ੍ਰੇਲੀਆ ਤਸਮਾਨੀਆ ਅਤੇ ਹੋਰ ਕਈ ਟਾਪੂ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ਇਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ਇਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ਇਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ਇੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆਏ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ਇਸ ਦੇਸ਼ ਦੀ ਵੀ ਆਗੂ ਹੈ।
ਕੌਮਨਵੈਲਥ ਔਵ ਔਸਟ੍ਰੇਲੀਆ | |||||
---|---|---|---|---|---|
| |||||
ਐਨਥਮ: Advance Australia Fair (English) ਅਡਵਾਂਸ ਔਸਟ੍ਰੇਲੀਆ ਫੇਅਰ (ਪੰਜਾਬੀ: ਤਰੱਕੀ ਔਸਟ੍ਰੇਲੀਆ ਨਿਰਪੱਖ)[N 1] | |||||
ਰਾਜਧਾਨੀ | ਕੈਨਬਰਾ | ||||
ਸਭ ਤੋਂ ਵੱਡਾ ਸ਼ਹਿਰ | ਸਿਡਨੀ | ||||
ਅਧਿਕਾਰਤ ਭਾਸ਼ਾਵਾਂ | ਹੈ ਨਹੀਂ[N 2] | ||||
ਕੌਮੀ ਬੋਲੀ | ਅੰਗਰੇਜ਼ੀ[N 2] | ||||
ਵਸਨੀਕੀ ਨਾਮ | |||||
ਸਰਕਾਰ | ਫ਼ੈਡਰਲ ਪਾਰਲੀਮੈਂਟਰੀ ਵਿਧਾਨਕ ਮੌਨਆਰਕੀ | ||||
• ਮੌਨਆਰਕੀ | ਇਲਿਜ਼ਾਬਿਥ II | ||||
• ਗਵਰਨਰ-ਜਨਰਲ | ਸਰ ਪੀਟਰ ਖੌਜ਼ਗ੍ਰੋਵ | ||||
• ਪ੍ਰਧਾਨ ਮੰਤਰੀ | ਮਲਖਮ ਠੁਰਨਬੁਲ | ||||
• ਚੀਫ਼ ਜਸਟਸ | ਰੋਬਰਟ ਫਰੈਂਚ | ||||
ਵਿਧਾਨਪਾਲਿਕਾ | ਪਾਰਲੀਮੈਂਟ | ||||
ਸੈਨਟ | |||||
ਨੁਮਾਇੰਦਿਆਂ ਲਈ ਇਮਾਰਤ | |||||
ਯੂਨਾਈਟਡ ਕਿੰਗਡਮ ਤੋਂ ਅਜ਼ਾਦੀ | |||||
• ਫ਼ੈਡਰੇਸ਼ਨ, ਵਿਧਾਨ | 1 ਜਨਵਰੀ 1901 | ||||
• ਸਟੈਚੂਟ ਔਵ ਵੈਸਟਮਿਨਸਟਰ ਅਡੋਪਸ਼ਨ ਐਕਟ | 9 ਅਕਤੂਬਰ 1942 (3 ਸਤੰਬਰ 1939 ਤੋਂ ਲਾਗੂ) | ||||
• ਔਸਟ੍ਰੇਲੀਆ ਐਕਟ | 3 ਮਾਰਚ 1986 | ||||
ਖੇਤਰ | |||||
• ਕੁੱਲ | 7,692,024 km2 (2,969,907 sq mi) (6ਵਾਂ) | ||||
ਆਬਾਦੀ | |||||
• 2024 ਅਨੁਮਾਨ | ਫਰਮਾ:Data ਔਸਟ੍ਰੇਲੀਆ[5] (51ਵਾਂ) | ||||
• 2011 ਜਨਗਣਨਾ | 21,507,717[6] | ||||
• ਘਣਤਾ | 2.8/km2 (7.3/sq mi) (236ਵਾਂ) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $1.137 trillion[7] (19ਵਾਂ) | ||||
• ਪ੍ਰਤੀ ਵਿਅਕਤੀ | $47,318[7] (17ਵਾਂ) | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $1.223 trillion[7] (13ਵਾਂ) | ||||
• ਪ੍ਰਤੀ ਵਿਅਕਤੀ | $51,642[7] (9ਵਾਂ) | ||||
ਗਿਨੀ (2012) | 33.6[8] ਮੱਧਮ · 19ਵਾਂ | ||||
ਐੱਚਡੀਆਈ (2014) | 0.935[9] ਬਹੁਤ ਉੱਚਾ · 2ਜਾ | ||||
ਮੁਦਰਾ | ਔਸਟ੍ਰੇਲੀਅਨ ਡਾਲਰ (AUD) | ||||
ਸਮਾਂ ਖੇਤਰ | UTC+8 ਤੋਂ +10.5 ਤੱਕ (ਅਨੇਕ[N 3]) | ||||
UTC+8 ਤੋਂ +11.5 ਤੱਕ (ਅਨੇਕ[N 3]) | |||||
ਮਿਤੀ ਫਾਰਮੈਟ | dd/mm/yyyy | ||||
ਡਰਾਈਵਿੰਗ ਸਾਈਡ | ਖੱਬਾ | ||||
ਕਾਲਿੰਗ ਕੋਡ | +61 | ||||
ਇੰਟਰਨੈੱਟ ਟੀਐਲਡੀ | .au |
ਆਸਟ੍ਰੇਲੀਆ ਵਿੱਚ ਯੂਰਪੀ ਲੋਕਾਂ ਦੇ ਅਠਾਰਵੀਂ ਸਦੀ ਵਿੱਚ ਆਉਣ ਤੋਂ ਪਹਿਲੇ 40,000 ਵਰ੍ਹੇ ਤੱਕ ਉਥੇ ਪੁਰਾਣੇ ਲੋਕ ਰਹਿ ਰਹੇ ਸਨ, ਜਿਹਨਾਂ ਦੀਆਂ ਬੋਲੀਆਂ ਦੀਆਂ ਨੇੜੇ 250 ਵੰਡਾਂ ਬਣਦੀਆਂ ਸਨ। ਇਹੋਂ ਪਹਿਲੀ ਵਾਰੀ 1606 ਵਿੱਚ ਡੱਚਾਂ ਨੇ ਲਿਬੀਆ ਤੇ 1770 ਵਿੱਚ ਇਸ ਤੇ ਬਰਤਾਨੀਆ ਨੇ ਅਪਣਾ ਦਾਅਵਾ ਕੀਤਾ। 26 ਜਨਵਰੀ 1788 ਤੋਂ ਇੱਥੇ ਬਰਤਾਨੀਆ ਤੋਂ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਨਵਾਂ ਥਲਵਾਂ ਵੇਲਜ਼ ਵਸਣ ਲਈ ਪਹਿਲੀ ਥਾਂ ਚੁਣੀ ਗਈ। ਹੌਲੀ-ਹੌਲੀ ਲੋਕ ਆ ਕੇ ਇੱਥੇ ਤੇ ਹੋਰ ਥਾਂਵਾਂ ਤੇ ਵਸਦੇ ਗਏ। 1 ਜਨਵਰੀ 1901 ਨੂੰ ਛੇ ਥਾਂਵਾਂ ਦਾ ਪ੍ਰਬੰਧ ਕੀਤਾ ਗਿਆ। ਲੋਕ ਗਿਣਤੀ ਦਾ ਚੋਖਾ ਅੰਗ ਚੜ੍ਹਦੇ ਪਾਸੇ ਵੱਲ ਰਹਿੰਦਾ ਹੈ ਅਤੇ ਸ਼ਹਿਰਾਂ ਵਿੱਚ ਲੋਕ ਜਿਆਦਾ ਹਨ।
ਆਮਦਨੀ ਨਾਪ ਨਾਲ ਇਹ ਦੁਨੀਆ 'ਚ 5ਵੇਂ ਨੰਬਰ 'ਤੇ ਹੈ। ਇਸਦੀ ਅਰਥ-ਵਿਵਸਥਾ ਦੁਨੀਆ ਵਿੱਚ 13ਵੇਂ ਨੰਬਰ ਤੇ ਆਉਂਦੀ ਹੈ। ਇੰਜ ਇਹ ਦੁਨੀਆ ਦੇ ਅਮੀਰ ਦੇਸ਼ਾਂ ਵਿੱਚ ਆਉਂਦਾ ਹੈ।