From Wikipedia, the free encyclopedia
ਆਲੋਚਨਾਤਮਿਕ ਚਿੰਤਨ ਫੈਸਲਾ ਲੈਣ ਲਈ ਤੱਥਾਂ ਦਾ ਵਿਸ਼ਲੇਸ਼ਣ ਹੈ[1] ਇਹ ਵਿਸ਼ਾ ਬਹੁਤ ਗੁੰਝਲਦਾਰ ਹੈ, ਅਤੇ ਇਸ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਮੌਜੂਦ ਹਨ, ਜਿਹਨਾਂ ਵਿੱਚ ਆਮ ਤੌਰ ਤੇ ਤਰਕਸ਼ੀਲ, ਸ਼ੰਕਾਵਾਦ, ਨਿਰਪੱਖ ਵਿਸ਼ਲੇਸ਼ਣ ਜਾਂ ਵਾਸਤਵਿਕ ਸਬੂਤਾਂ ਤੇ ਆਧਾਰਤ ਮੁਲਾਂਕਣ ਸ਼ਾਮਲ ਹੁੰਦੇ ਹਨ। ਆਲੋਚਨਾਤਮਿਕ ਚਿੰਤਨ ਸਵੈ-ਨਿਰਦੇਸ਼ਤ, ਸਵੈ-ਅਨੁਸ਼ਾਸਤ, ਸਵੈ- ਨਿਰੀਖਣ ਅਤੇ ਸਵੈ- ਦੋਸ਼ ਨਿਵਾਰਕ ਸੋਚ ਹੈ। ਇਹ ਵਿਚਾਰ ਦੀ ਉੱਤਮਤਾ ਅਤੇ ਧਿਆਨ ਦੇਣ ਵਾਲੀਆਂ ਕਸੌਟੀਆਂ ਦੇ ਸਖ਼ਤ ਮਾਨਕਾਂ ਨੂੰ ਸਹਿਮਤੀ ਦਿੰਦੀ ਹੈ। ਇਹ ਅਸਰਦਾਰ ਸੰਚਾਰ ਅਤੇ ਸਮੱਸਿਆ ਸੁਲਝਾਉਣ ਦੀ ਯੋਗਤਾ ਦੇ ਨਾਲ-ਨਾਲ ਮੂਲਵਾਦੀ ਅਹਿਮ ਅਤੇ ਸਮਾਜੀ ਕੇਂਦਰਤਾ ਨੂੰ ਦੂਰ ਕਰਨ ਲਈ ਇੱਕ ਵਚਨਬੱਧਤਾ ਵਾਲਾ[2][3] ਰਾਹ ਹੈ।
ਪਲੇਟੋ ਦੁਆਰਾ ਦਰਜ ਕੀਤੀਆਂ ਸੁਕਰਾਤ ਦੀਆਂ ਸਿੱਖਿਆਵਾਂ ਆਲੋਚਨਾਤਮਕ ਸੋਚ ਦਾ ਸਭ ਤੋਂ ਪੁਰਾਣਾ ਦਸਤਾਵੇਜ਼ ਹਨ। ਸੁਕਰਾਤ ਨੇ ਇਸ ਤੱਥ ਦੀ ਸਥਾਪਨਾ ਕੀਤੀ ਕਿ ਕੋਈ ਵਿਅਕਤੀ ਚੰਗੇ ਗਿਆਨ ਅਤੇ ਸੂਝ-ਬੂਝ ਲਈ ਵਿਦਵਾਨ, ਵਿਸ਼ੇਸ਼ੱਗ 'ਤੇ ਨਿਰਭਰ ਨਹੀਂ ਕਰ ਸਕਦਾ। ਉਸਨੇ ਦਿਖਾਇਆ ਕਿ ਹੋ ਸਕਦਾ ਹੈ ਕਿ ਅਜਿਹੇ ਵਿਅਕਤੀ ਜਿਹਨਾਂ ਕੋਲ ਸੱਤਾ, ਸ਼ਕਤੀ ਅਤੇ ਉੱਚਾ ਅਹੁਦਾ ਹੋਵੇ ਪਰ ਫਿਰ ਵੀ ਉਹ ਬਹੁਤ ਉਲਝੇ ਹੋਏ,ਡੌਰ-ਭੌਰ ਅਤੇ ਤਰਕਹੀਣ ਹੋਣ। ਉਸਨੇ ਗੰਭੀਰ ਸਵਾਲ ਪੁੱਛਣ ਦੀ ਮਹੱਤਤਾ ਦੀ ਸਥਾਪਨਾ ਕੀਤੀ ਜੋ ਕਿ ਵਿਸ਼ਵਾਸਾਂ ਦਾ ਰੂਪ ਧਾਰਨ ਕਰਨ ਲਈ ਤਿਆਰ ਵਿਚਾਰਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਵਿਚਾਰ ਦੀ ਗਹਿਰਾਈ ਨਾਲ ਜਾਂਚ ਕਰਦੇ ਹਨ।
ਉਸਨੇ ਸਬੂਤ ਨੂੰ ਲੱਭਣ, ਤਰਕ ਅਤੇ ਅਨੁਮਾਨਾਂ ਦਾ ਮੁਲਾਂਕਣ ਕਰਨ, ਬੁਨਿਆਦੀ ਸੰਕਲਪਾਂ ਦਾ ਵਿਸ਼ਲੇਸ਼ਣ ਕਰਨ, ਅਤੇ ਜੋ ਕਿਹਾ ਗਿਆ ਹੈ ਦੇ ਨਾਲ-ਨਾਲ ਜੋ ਵੀ ਕੀਤਾ ਗਿਆ ਹੈ, ਦੇ ਪ੍ਰਭਾਵ ਦਾ ਖ਼ਾਕਾ ਖਿੱਚਣਾ ਦੇ ਮਹੱਤਵ ਦੀ ਸਥਾਪਨਾ ਕੀਤੀ। ਸਵਾਲ ਕਰਨ ਦੇ ਉਸ ਦੇ ਢੰਗ ਨੂੰ ਹੁਣ "ਸੁਕਰਾਤੀ ਪੁੱਛਗਿੱਛ " ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਹ ਆਲੋਚਨਾਤਮਕ ਚਿੰਤਨ ਸਿਖਾਉਣ ਦੀ ਸਭ ਤੋਂ ਮਸ਼ਹੂਰ ਰਣਨੀਤੀ ਹੈ। ਸਵਾਲ ਕਰਨ ਦੇ ਆਪਣੇ ਢੰਗ ਵਿੱਚ, ਸੁਕਰਾਤ ਨੇ ਸਪਸ਼ਟਤਾ ਅਤੇ ਤਾਰਕਿਕ ਇਕਸਾਰਤਾ ਨਾਲ ਸੋਚਣ ਦੀ ਲੋੜ ਨੂੰ ਉਜਾਗਰ ਕੀਤਾ। ਸੁਕਰਾਤ ਨੇ ਲੋਕਾਂ ਤੋਂ ਸਵਾਲ ਪੁੱਛੇ ਤਾਂ ਕਿ ਉਨ੍ਹਾਂ ਦੀ ਤਰਕਹੀਣ ਸੋਚ ਜਾਂ ਭਰੋਸੇਯੋਗ ਗਿਆਨ ਦੀ ਘਾਟ ਨੂੰ ਨਸ਼ਰ ਕੀਤਾ ਜਾਵੇ। ਸੁਕਰਾਤ ਨੇ ਦਿਖਾਇਆ ਕਿ ਅਧਿਕਾਰ, ਸੱਤਾ ਹੋਣ ਨਾਲ ਹੀ ਸਹੀ ਗਿਆਨ ਨਹੀਂ ਮਿਲਦਾ। ਉਸਨੇ ਵਿਸ਼ਵਾਸਾਂ ਨੂੰ ਸੁਆਲਾਂ ਦੇ ਘੇਰੇ ਵਿੱਚ ਲਿਆਉਣ ਦੀ ਪ੍ਰਣਾਲੀ ਸਥਾਪਿਤ ਕੀਤੀ, ਧਾਰਨਾਵਾਂ ਦਾ ਮੁਲਾਂਕਣ ਕਰਨਾ ਅਤੇ ਸਬੂਤ ਅਤੇ ਆਵਾਜ਼ ਸਬੰਧੀ ਤਰਕ 'ਤੇ ਭਰੋਸਾ ਕਰਨਾ ਸਥਾਪਤ ਕੀਤਾ। ਪਲੈਟੋ ਨੇ ਸੁਕਰਾਤ ਦੀਆਂ ਸਿੱਖਿਆਵਾਂ ਨੂੰ ਦਰਜ ਕੀਤਾ ਅਤੇ ਆਲੋਚਨਾਤਮਿਕ ਚਿੰਤਨ ਦੀ ਪਰੰਪਰਾ ਸਥਾਪਤ ਕੀਤੀ। ਅਰਸਤੂ ਅਤੇ ਬਾਅਦ ਦੇ ਯੂਨਾਨੀ ਸ਼ੰਕਾਵਾਦੀਆਂ ਨੇ ਸੁਕਰਾਤ ਦੀਆਂ ਸਿੱਖਿਆਵਾਂ ਨੂੰ ਵਿਵਸਥਿਤ ਸੋਚ ਨਾਲ ਅਤੇ ਸਚਾਈ ਦੀ ਅਸਲੀਅਤ ਦਾ ਸਹੀ-ਸਹੀ ਪਤਾ ਲਗਾਉਣ ਲਈ ਸਵਾਲ ਪੁੱਛ ਕੇ ਚੀਜ਼ਾਂ ਨੂੰ ਪਾਰਖੀ ਨਜ਼ਰ ਨਾਲ ਦੇਖਣ ਦਾ ਤਰੀਕਾ ਦਿੱਤਾ ਜੋ ਕਿ ਉਹਨਾਂ ਨੂੰ ਉੱਡਦੀ ਨਜ਼ਰ ਨਾਲ ਦੇਖਣ ਤੋਂ ਵੱਖਰਾ ਸੀ।[4]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.