![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/95/AnneFrankSchoolPhoto.jpg/640px-AnneFrankSchoolPhoto.jpg&w=640&q=50)
ਆਨਾ ਫ਼ਰਾਂਕ
From Wikipedia, the free encyclopedia
ਆਨਾਲੀਸ ਮਾਰੀ "ਆਨਾ" ਫ਼ਰਾਂਕ (ਡੱਚ ਉਚਾਰਨ: [ʔɑnəˈlis maːˈri ˈʔɑnə ˈfrɑŋk], ਜਰਮਨ: [ʔanəliːs maˈʁiː ˈʔanə ˈfʁaŋk] ( ਸੁਣੋ); 12 ਜੂਨ 1929 – ਛੋਟੀ ਉਮਰੇ 15 ਮਾਰਚ 1945) ਇੱਕ ਰੋਜ਼ਨਾਮਚਾ-ਨਵੀਸ ਅਤੇ ਲਿਖਾਰਨ ਸੀ। ਇਹ ਯਹੂਦੀ ਘੱਲੂਘਾਰੇ ਦੇ ਸਭ ਤੋਂ ਵੱਧ ਚਰਚਿਤ ਯਹੂਦੀ ਪੀੜਤਾਂ ਵਿੱਚੋਂ ਇੱਕ ਰਹੀ ਹੈ। ਇਹਦਾ ਜੰਗ ਵੇਲੇ ਦਾ ਰੋਜ਼ਨਾਮਚਾ ਦ ਡਾਇਰੀ ਆਫ਼ ਅ ਯੰਗ ਗਰਲ ਕਈ ਨਾਟਕਾਂ ਅਤੇ ਫ਼ਿਲਮਾਂ ਦੀ ਬੁਨਿਆਦ ਬਣਿਆ। ਵਾਈਮਾਰ ਜਰਮਨੀ ਦੇ ਫ਼ਰਾਂਕਫ਼ੁਰਟ ਸ਼ਹਿਰ ਵਿੱਚ ਜਨਮ ਲੈਣ ਵਾਲ਼ੀ ਆਨਾ ਦੀ ਬਹੁਤੀ ਜ਼ਿੰਦਗੀ ਨੀਦਰਲੈਂਡ ਦੇ ਅਮਸਤੱਰਦਮ ਵਿਖੇ ਗੁਜ਼ਰੀ। ਜਨਮ ਵੇਲੇ ਜਰਮਨ ਕੌਮੀਅਤ ਨਾਲ਼ ਨਾਤਾ ਰੱਖਣ ਵਾਲ਼ੀ ਆਨਾ 1941 ਵਿੱਚ ਨਾਗਰਿਕਤਾ ਤੋਂ ਵਾਂਝੀ ਹੋ ਗਈ। ਇਹਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧੀ ਉਦੋਂ ਮਿਲੀ ਜਦੋਂ ਮੌਤ ਪਿੱਛੋਂ ਇਹਦੇ ਰੋਜ਼ਨਾਮਚੇ ਦਾ ਪਰਕਾਸ਼ਨ ਕੀਤਾ ਗਿਆ। ਇਸ ਡਾਇਰੀ ਵਿੱਚ ਦੂਜੀ ਸੰਸਾਰ ਜੰਗ ਵੇਲੇ ਨੀਦਰਲੈਂਡ ਦੇ ਜਰਮਨ-ਮਕਬੂਜ਼ਾ ਇਲਾਕਿਆਂ ਵਿੱਚ ਲੁਕ ਕੇ ਜ਼ਿੰਦਗੀ ਕੱਟਣ ਦੇ ਤਜਰਬਿਆਂ ਬਾਰੇ ਲਿਖਿਆ ਹੋਇਆ ਹੈ।
ਆਨਾ ਫ਼ਰਾਂਕ Anne Frank | |
---|---|
![]() ਉਤਰੈਖ਼ਤ ਵਿਖੇ ਆਨਾ ਫ਼ਰਾਂਕ ਦਾ ਬੁੱਤ | |
ਜਨਮ | ਆਨਾਲੀਸ[1] ਜਾਂ ਆਨਾਲੀਸਾ[2] ਮਾਰੀ ਫ਼ਰਾਂਕ (1929-06-12)12 ਜੂਨ 1929 ਫ਼ਰਾਂਕ, Weimar Germany |
ਮੌਤ | ਛੋਟੀ ਉਮਰੇ 15 ਮਾਰਚ 1945(1945-03-15) (ਉਮਰ 15) Bergen-Belsen concentration camp, ਹੇਠਲਾ ਜ਼ਾਕਸਨ, ਨਾਜ਼ੀ ਜਰਮਨੀ |
ਰਾਸ਼ਟਰੀਅਤਾ |
|
ਪ੍ਰਮੁੱਖ ਕੰਮ | ਦ ਡਾਇਰੀ ਆਫ਼ ਅ ਯੰਗ ਗਰਲ (1947) |
ਦਸਤਖ਼ਤ | |
![]() |