From Wikipedia, the free encyclopedia
ਅੰਨਾ ਗਰੋਜ਼ਕਾ (ਜਨਮ 16 ਮਾਰਚ 1954) ਇੱਕ ਪੋਲਿਸ਼ ਸਿਆਸਤਦਾਨ ਹੈ। ਗਰੋਜ਼ਕਾ ਇੱਕ ਟਰਾਂਸ ਔਰਤ ਹੈ, ਜਿਸਨੂੰ ਸੇਜਮ ਲਈ 2011 ਪੋਲਿਸ਼ ਸੰਸਦੀ ਚੋਣ ਦੇ ਉਮੀਦਵਾਰ ਵਜੋਂ ਖੱਬੀ-ਉਦਾਰਵਾਦੀ ਪਲੀਕੋਟ ਦੀ ਲਹਿਰ ਲਈ ਚੁਣਿਆ ਗਿਆ ਸੀ ਅਤੇ ਉਹ ਪੋਲੈਂਡ ਵਿੱਚ ਸੰਸਦ ਦੀ ਪਹਿਲੀ ਟਰਾਂਸਜੈਂਡਰ ਮੈਂਬਰ ਸੀ।[2] ਜੂਨ 2014 ਵਿੱਚ ਅੰਨਾ ਗਰੋਜ਼ਕਾ ਪੋਲੈਂਡ ਦੀ ਗਰੀਨ ਪਾਰਟੀ ਵਿੱਚ ਸ਼ਾਮਿਲ ਹੋਈ।
ਅੰਨਾ ਗਰੋਜ਼ਕਾ | |
---|---|
ਸੇਜਮ ਦੀ ਮੈਂਬਰ | |
ਦਫ਼ਤਰ ਵਿੱਚ November 2011 – 12 November 2015 | |
ਹਲਕਾ | 13 – ਕਰਾਕੋ |
ਨਿੱਜੀ ਜਾਣਕਾਰੀ | |
ਜਨਮ | ਓਟਵੋਕ, ਪੋਲੈਂਡ | 16 ਮਾਰਚ 1954
ਕੌਮੀਅਤ | ਪੋਲਿਸ਼ |
ਸਿਆਸੀ ਪਾਰਟੀ | ਦ ਗਰੀਨਸ[1] |
ਬੱਚੇ | 1 |
ਵੈੱਬਸਾਈਟ | www |
ਉਹ ਜੌਰਜੀਨਾ ਬੇਅਰ (ਦਫ਼ਤਰੀ 1999–2005) ਅਤੇ ਵਲਾਦੀਮੀਰ ਲਕਸੂਰੀਆ (2006-2008) ਤੋਂ ਬਾਅਦ ਵਿਸ਼ਵਵਿਆਪੀ ਸੰਸਦ ਦੀ ਤੀਜੀ ਟਰਾਂਸਜੈਂਡਰ ਮੈਂਬਰ ਸੀ। ਨਵੰਬਰ 2013 ਵਿੱਚ ਨਿੱਕੀ ਸਿੰਕਲੇਅਰ (ਦਫ਼ਤਰ ਵਿੱਚ 2009-2015) ਦੇ ਆਪਣੇ ਆਪ ਨੂੰ ਬਰਖਾਸਤ ਕਰਨ ਤੱਕ ਉਹ ਸੰਸਦ ਦੀ ਇਕਲੌਤੀ ਟਰਾਂਸਜੈਂਡਰ ਮੈਂਬਰ ਮੰਨੀ ਜਾਂਦੀ ਰਹੀ ਸੀ।[3]
ਗਰੋਜ਼ਕਾ ਦਾ ਜਨਮ 1954 ਵਿੱਚ ਵਾਰਸਾ ਨਜ਼ਦੀਕ ਓਟਵੌਕ ਵਿਖੇ ਹੋਇਆ ਸੀ। ਖੁੱਲ੍ਹੇਆਮ ਤਬਦੀਲੀ ਤੋਂ ਪਹਿਲਾਂ ਉਹ ਵਿਆਹੀ ਹੋਈ ਸੀ ਅਤੇ ਉਸਦਾ ਇੱਕ ਬੇਟਾ ਸੀ। 2007 ਵਿੱਚ ਤਲਾਕ ਤੋਂ ਬਾਅਦ 2009 ਵਿੱਚ ਉਸਨੇ ਤਬਦੀਲੀ ਕਰਵਾ ਲਈ ਸੀ।[4][5][6][7]
ਗਰੋਜ਼ਕਾ ਵਾਰਸਾਅ ਯੂਨੀਵਰਸਿਟੀ ਵਿਖੇ ਪੋਲਿਸ਼ ਯੂਨਾਈਟਿਡ ਵਰਕਰਜ਼ ਪਾਰਟੀ ਦੀ ਮੈਂਬਰ ਸੀ ਅਤੇ ਪੋਲਿਸ਼ ਯੂਨੀਅਨ ਆਫ ਸਟੂਡੈਂਟਸ ਵਿੱਚ ਇੱਕ ਰਾਜਨੀਤਿਕ ਸਲਾਹਕਾਰ ਸੀ। ਬਾਅਦ ਵਿੱਚ ਉਹ ਇੱਕ ਉੱਦਮੀ ਬਣ ਗਈ ਅਤੇ ਪਬਲਿਸ਼ਿੰਗ, ਪ੍ਰਿੰਟ ਇੰਡਸਟਰੀ ਅਤੇ ਫ਼ਿਲਮ ਨਿਰਮਾਣ ਵਿੱਚ ਕੰਮ ਕੀਤਾ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.