ਅੰਤਰਰਾਸ਼ਟਰੀ ਮਹਿਲਾ ਦਿਵਸ
From Wikipedia, the free encyclopedia
ਕੌਮਾਂਤਰੀ ਨਾਰੀ ਦਿਹਾੜਾ ਜਾਂ ਅੰਤਰਰਾਸ਼ਟਰੀ ਮਹਿਲਾ ਦਿਵਸ (ਅੰਗਰੇਜ਼ੀ:International Women's Day (IWD), ਜਿਸ ਨੂੰ ਸ਼ੁਰੂ ਵਿੱਚ "International Working Women's Day" ਕਿਹਾ ਜਾਂਦਾ ਸੀ, ਹਰ ਸਾਲ 8 ਮਾਰਚ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿਭਿੰਨ ਖੇਤਰਾਂ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਹ ਔਰਤ ਅਧਿਕਾਰਾਂ ਦੀ ਲਹਿਰ ਦਾ ਕੇਂਦਰੀ ਬਿੰਦੂ ਹੈ।
ਕੌਮਾਂਤਰੀ ਨਾਰੀ ਦਿਹਾੜਾ | |
---|---|
ਮਨਾਉਣ ਵਾਲੇ | ਸਾਰੇ ਸੰਸਾਰ ਵਿੱਚ |
ਕਿਸਮ | ਕੌਮਾਂਤਰੀ |
ਮਹੱਤਵ | ਨਾਗਰਿਕ ਚੇਤਨਾ ਦਿਹਾੜਾ ਔਰਤਾਂ ਅਤੇ ਲੜਕੀਆਂ ਦਾ ਦਿਹਾੜਾ ਲਿੰਗਵਾਦ-ਵਿਰੋਧ ਦਿਹਾੜਾ |
ਮਿਤੀ | 8 ਮਾਰਚ |
ਬਾਰੰਬਾਰਤਾ | ਸਾਲਾਨਾ |
ਨਾਲ ਸੰਬੰਧਿਤ | ਕੌਮਾਂਤਰੀ ਬਾਲ ਦਿਹਾੜਾ ਕੌਮਾਂਤਰੀ ਪੁਰਸ਼ ਦਿਹਾੜਾ ਕੌਮਾਂਤਰੀ ਮਜ਼ਦੂਰ ਦਿਹਾੜਾ |
ਅਮਰੀਕਾ ਦੀ ਸੋਸ਼ਲਿਸਟ ਪਾਰਟੀ ਵੱਲੋਂ 28 ਫਰਵਰੀ, 1909 ਨੂੰ ਨਿਉਯਾਰਕ ਸਿਟੀ ਵਿੱਚ ਔਰਤ ਦਿਵਸ ਦਾ ਆਯੋਜਨ ਕਰਨ ਤੋਂ ਬਾਅਦ, ਜਰਮਨ ਡੈਲੀਗੇਟਾਂ ਕਲੇਰਾ ਜ਼ੇਟਕਿਨ, ਕੌਟ ਡੰਕਰ, ਪੌਲਾ ਥੀਡੀ ਅਤੇ ਹੋਰਾਂ ਨੇ 1910 ਦੀ ਅੰਤਰਰਾਸ਼ਟਰੀ ਸੋਸ਼ਲਿਸਟ ਵੂਮੈਨ ਕਾਨਫਰੰਸ ਵਿੱਚ ਪ੍ਰਸਤਾਵ ਦਿੱਤਾ ਕਿ “ਇਕ ਵਿਸ਼ੇਸ਼ ਔਰਤ ਦਿਵਸ” ਸਾਲਾਨਾ ਆਯੋਜਿਤ ਕੀਤਾ ਜਾਵੇ।[2] 1917 ਵਿੱਚ ਸੋਵੀਅਤ ਰੂਸ ਵਿਚ ਔਰਤਾਂ ਦਾ ਵੋਟ ਦਾ ਅਧਿਕਾਰ ਹਾਸਲ ਕਰਨ ਤੋਂ ਬਾਅਦ, 8 ਮਾਰਚ ਉਥੇ ਰਾਸ਼ਟਰੀ ਛੁੱਟੀ ਬਣ ਗਈ।[3] ਇਹ ਦਿਨ ਉਦੋਂ ਤਕ ਸਮਾਜਵਾਦੀ ਲਹਿਰ ਅਤੇ ਕਮਿਉਨਿਸਟ ਦੇਸ਼ਾਂ ਦੁਆਰਾ ਮੁੱਖ ਤੌਰ ਤੇ ਮਨਾਇਆ ਜਾਂਦਾ ਸੀ ਜਦੋਂ ਤਕ ਕਿ ਇਸ ਨੂੰ 1967 ਵਿਚ ਨਾਰੀਵਾਦੀ ਲਹਿਰ ਦੁਆਰਾ ਅਪਣਾਇਆ ਨਹੀਂ ਗਿਆ। ਸੰਯੁਕਤ ਰਾਸ਼ਟਰ ਨੇ 1977 ਵਿਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ।[4]
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਰੋਹ ਦੇ ਸੰਦਰਭ ਵਿੱਚ ਕੁਝ ਦੇਸ਼ਾਂ ਵਿਚ ਜਨਤਕ ਛੁੱਟੀ ਕੀਤੀ ਜਾਂਦੀ ਹੈ।[5] ਕੁਝ ਥਾਵਾਂ ਤੇ, ਇਹ ਵਿਰੋਧ ਦਾ ਦਿਨ ਹੈ; ਹੋਰ ਥਾਵਾਂ ਤੇ ਵਿੱਚ, ਇਹ ਉਹ ਦਿਨ ਹੁੰਦਾ ਹੈ ਜਿੱਥੇ ਨਾਰੀਤਵ ਦੇ ਉਤਸਵ ਵਜੋਂ ਮਨਾਇਆ ਜਾਂਦਾ ਹੈ।[6]