ਅਸ਼ਟਮੁਡੀ ਝੀਲ
From Wikipedia, the free encyclopedia
ਅਸ਼ਟਮੂਡੀ ਝੀਲ ( ਅਸ਼ਟਮੂਡੀ ਕਾਯਲ ), ਭਾਰਤ ਦੇ ਕੇਰਲ ਰਾਜ ਦੇ ਕੋਲਮ ਜ਼ਿਲ੍ਹੇ ਵਿੱਚ ਪੈਂਦੀ ਹੈ। ਇਸ ਕੋਲ ਇੱਕ ਨਿਰਾਲਾ ਵੈਟਲੈਂਡ ਈਕੋਸਿਸਟਮ ਜੋ ਕੀ ਇੱਕ ਵਿਸ਼ਾਲ ਹਥੇਲੀ ਦੇ ਆਕਾਰ ਦਾ (ਜਿਸ ਨੂੰ ਆਕਟੋਪਸ ਦੇ ਆਕਾਰ ਦਾ ਵੀ ਦੱਸਿਆ ਗਿਆ ਹੈ) ਵਾਟਰਬੋਡੀ ਹੈ, ਜੋ ਕਿ ਰਾਜ ਦੇ ਵੇਮਬਨਾਡ ਮੁਹਾਨੇ ਈਕੋਸਿਸਟਮ ਤੋਂ ਦੂਜੇ ਨੰਬਰ 'ਤੇ ਹੈ। ਅਸ਼ਟਮੂਡੀ ਦਾ ਅਰਥ ਹੈ 'ਅੱਠ ਵੇੜੀਆਂ' ( ਅਸ਼ਟ : 'ਅੱਠ'; ਮੂਡੀ : ਸਥਾਨਕ ਮਲਿਆਲਮ ਭਾਸ਼ਾ ਵਿੱਚ 'ਵਾਲਾਂ ਦੀਆਂ ਬਰੇਡਸ)। ਇਹ ਨਾਮ ਝੀਲ ਦੀ ਭੂਗੋਲਿਕਤਾ ਨੂੰ ਦਰਸਾਉਂਦਾ ਹੈ ਜਿਸ ਦੀਆਂ ਕਈ ਸ਼ਾਖਾਵਾਂ ਹਨ। ਝੀਲ ਨੂੰ ਕੇਰਲਾ ਦੇ ਬੈਕਵਾਟਰਸ ਦਾ ਗੇਟਵੇ ਵੀ ਕਿਹਾ ਜਾਂਦਾ ਹੈ ਅਤੇ ਇਹ ਇਸਦੇ ਹਾਊਸਬੋਟ ਅਤੇ ਬੈਕਵਾਟਰ ਰਿਜ਼ੋਰਟ ਲਈ ਮਸ਼ਹੂਰ ਹੈ। [1] [2] [3] ਅਸ਼ਟਮੂਡੀ ਵੈਟਲੈਂਡ ਨੂੰ ਅੰਤਰਰਾਸ਼ਟਰੀ ਮਹੱਤਤਾ ਵਾਲੇ ਵੈਟਲੈਂਡਜ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਵੇਂ ਕਿ ਵੈਟਲੈਂਡਜ਼ ਦੀ ਸੰਭਾਲ ਅਤੇ ਟਿਕਾਊ ਉਪਯੋਗਤਾ ਲਈ ਰਾਮਸਰ ਕਨਵੈਨਸ਼ਨ ਵੱਲੋਂ ਪਰਿਭਾਸ਼ਿਤ ਕੀਤਾ ਗਿਆ ਸੀ। [4]
ਵਿਸ਼ੇਸ਼ ਤੱਥ ਅਸ਼ਟਾਮੁਡੀ ਝੀਲ, ਸਥਿਤੀ ...
ਅਸ਼ਟਾਮੁਡੀ ਝੀਲ | |
---|---|
ਸਥਿਤੀ | ਕੋਲੱਮ ਜ਼ਿਲ੍ਹਾ, ਕੇਰਲ |
ਗੁਣਕ | 8°59′N 76°36′E |
Primary inflows | ਕਲਡਾ ਨਦੀ |
Catchment area | 1,700 km2 (660 sq mi) |
Basin countries | ਭਾਰਤ |
Surface area | 61.4 km2 (23.7 sq mi) |
ਵੱਧ ਤੋਂ ਵੱਧ ਡੂੰਘਾਈ | 6.4 m (21 ft) |
Water volume | 76,000,000,000 km3 (1.8×1010 cu mi) |
Surface elevation | 10 m (33 ft) |
Islands | ਸੰਬਰਾਨੀ ਟਾਪੂ ,ਪ੍ਰਕੁੱਲਮ ਮੁਨਰੋ ਟਾਪੂ ਚਾਵਰਾ ਥੇਕੁੰਭਗੋਮ |
Settlements | Kollam (Metropolitan Area) Kundara (Census Town) |
ਬੰਦ ਕਰੋ