![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/f/f2/1991_CPA_PC_219_Stamp.jpg/640px-1991_CPA_PC_219_Stamp.jpg&w=640&q=50)
ਅਲੀ ਸ਼ੇਰ ਨਿਵਾਈ
From Wikipedia, the free encyclopedia
ਅਮੀਰ 'ਅਲੀ ਸ਼ੇਰ ਨਿਵਾਈ (9 ਫਰਵਰੀ 1441 – 3 ਜਨਵਰੀ 1501), ਜਾਂ ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ [n 1] (Chagatai-Turkic/Persian: نظامالدین علیشیر نوایی) ਚਗਤਾਈ ਤੁਰਕ [1] ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ ਸੀ।[2] ਉਹ ਚਗਤਾਈ ਸਾਹਿਤ ਦਾ ਸਭ ਤੋਂ ਮਹਾਨ ਪ੍ਰਤਿਨਿਧ ਸੀ। [3][4]
ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ | |
---|---|
![]() A commemorative Soviet stamp made in honour of Alisher Navaiy's 550th birthday | |
ਜਨਮ | 9 ਫ਼ਰਵਰੀ 1441 (Islamic Calendar: Ramaḍān 17, 844) Herat, Timurid Empire |
ਮੌਤ | 3 ਜਨਵਰੀ 1501 (Islamic Calendar: Jumādā II 12, 906) (ਉਮਰ 59) ਹੇਰਾਤ, ਤੈਮੂਰ ਸਲਤਨਤ |
ਕਲਮ ਨਾਮ | Navā'ī (or Nevā'ī) and Fāni |
ਕਿੱਤਾ | ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ |
ਨਵਾਈ ਦਾ ਮੰਨਣਾ ਸੀ ਕਿ ਚਗਤਾਈ ਅਤੇ ਹੋਰ ਤੁਰਕੀ ਭਾਸ਼ਾਵਾਂ ਸਾਹਿਤਕ ਉਦੇਸ਼ਾਂ ਲਈ ਫ਼ਾਰਸੀ ਨਾਲੋਂ ਉੱਤਮ ਸਨ। ਉਸ ਸਮੇਂ ਇੱਕ ਅਸਧਾਰਨ ਦ੍ਰਿਸ਼ਟੀਕੋਣ ਸੀ। ਦੋ ਭਾਸ਼ਾਵਾਂ ਦੀ ਤੁਲਣਾ ਟਾਈਟਲ ਵਾਲੇ ਆਪਣੇ ਕੰਮ ਵਿੱਚ ਇਸ ਵਿਸ਼ਵਾਸ ਦੇ ਹੱਕ ਵਿੱਚ ਦਲੀਲਬਾਜ਼ੀ ਕੀਤੀ। ਉਸਨੇ ਫ਼ਾਰਸੀ ਸ਼ਬਦਾਵਲੀ ਦੇ ਮੁਕਾਬਲੇ ਤੇ ਤੁਰਕੀ ਸ਼ਬਦਾਵਲੀ ਦੀ ਅਮੀਰੀ, ਸਪਸ਼ਟਤਾ ਅਤੇ ਲਚਕਦਾਰੀ ਬਾਰੇ ਆਪਣੇ ਵਿਸ਼ਵਾਸ ਉੱਤੇ ਜ਼ੋਰ ਦਿੱਤਾ। [5]
ਉਸਦੀ ਵੱਖਰੀ ਚਗਤਾਈ ਭਾਸ਼ਾ ਦੀ ਕਵਿਤਾ ਕਾਰਨ, ਨਵਾਈ ਨੂੰ ਤੁਰਕੀ ਭਾਸ਼ਾ ਬੋਲਣ ਵਾਲੇ ਸੰਸਾਰ ਦੇ ਬਹੁਤ ਸਾਰੇ ਲੋਕ ਮੁਢਲੇ ਤੁਰਕ ਸਾਹਿਤ ਦੇ ਬਾਨੀ ਵਜੋਂ ਮੰਨਦੇ ਹਨ। ਮੱਧ ਏਸ਼ੀਆ ਦੇ ਬਹੁਤ ਸਾਰੇ ਸਥਾਨ ਅਤੇ ਅਦਾਰੇ ਉਸ ਦੇ ਨਾਂ ਤੇ ਹਨ।