![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/6/6e/Portrait_of_Sultan_%2527Ala-ud-Din%252C_Padshah_of_Delhi.jpg/640px-Portrait_of_Sultan_%2527Ala-ud-Din%252C_Padshah_of_Delhi.jpg&w=640&q=50)
ਅਲਾਉੱਦੀਨ ਖ਼ਿਲਜੀ
ਦਿੱਲੀ ਸਲਤਨਤ ਦਾ 13ਵਾਂ ਸੁਲਤਾਨ / From Wikipedia, the free encyclopedia
ਅਲਾਉੱਦੀਨ ਖ਼ਿਲਜੀ ਦਿੱਲੀ ਸਲਤਨਤ ਦੇ ਖ਼ਿਲਜੀ ਵੰਸ਼ ਦਾ ਦੂਜਾ ਸ਼ਾਸਕ ਸੀ। ਉਹ ਇੱਕ ਜੇਤੂ ਸੀ ਅਤੇ ਉਸਨੇ ਆਪਣਾ ਸਾਮਰਾਜ ਦੱਖਣ ਵਿੱਚ ਮਦੁਰਈ ਤੱਕ ਫੈਲਾ ਰੱਖਿਆ ਸੀ। ਇਸ ਤੋਂ ਬਾਅਦ ਇੰਨਾ ਸਾਮਰਾਜ ਅਗਲੇ ਤਿੰਨ ਸੌ ਸਾਲਾਂ ਤੱਕ ਕੋਈ ਵੀ ਸ਼ਾਸਕ ਸਥਾਪਤ ਨਹੀਂ ਕਰ ਸਕਿਆ। ਉਹ ਆਪਣੇ ਚਿਤੌੜਗੜ੍ਹ ਦੇ ਫਤਹਿ ਅਭਿਆਨ ਦੇ ਬਾਰੇ ਵਿੱਚ ਵੀ ਪ੍ਰਸਿੱਧ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਅਵਧੀ ਵਿੱਚ ਮਲਿਕ ਮੁਹੰਮਦ ਜਾਇਸੀ ਦੁਆਰਾ ਲਿਖੇ ਪਦਮਾਵਤ ਵਿੱਚ ਵਰਣਿਤ ਰਾਣੀ ਪਦਮਾਵਤੀ ਦੀ ਸੁੰਦਰਤਾ ਉੱਤੇ ਮੋਹਿਤ ਸੀ। ਉਹ ਭਾਰਤੀ ਇਤਿਹਾਸ ਵਿੱਚ ਆਪਣੀਆਂ ਭਾਰਤੀ ਇਲਾਕਿਆਂ ਉੱਪਰ ਜਿੱਤਾਂ, ਮੰਗੋਲ ਹਮਲਵਰਾਂ ਨੂੰ ਹਰਾਉਣ, ਬਾਜ਼ਾਰ ਪ੍ਰਣਾਲੀ, ਆਰਥਿਕ ਪ੍ਰਬੰਧ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਜਾਣਿਆ ਜਾਂਦਾ ਹੈ।
ਵਿਸ਼ੇਸ਼ ਤੱਥ ਅਲਾਉੱਦੀਨ ਖ਼ਿਲਜੀ, 13ਵਾਂ ਦਿੱਲੀ ਦਾ ਸੁਲਤਾਨ ...
ਅਲਾਉੱਦੀਨ ਖ਼ਿਲਜੀ | |
---|---|
ਸੁਲਤਾਨ ਸਿਕੰਦਰ-ਏ-ਸਾਹਨੀ (ਅਲੈਗਜੈਂਡਰ ਦੂਜਾ) | |
![]() ਅਲਾਉੱਦੀਨ ਖ਼ਿਲਜੀ ਦੀ 17ਵੀਂ ਸਦੀ ਵਿੱਚ ਬਣਾਈ ਗਈ ਤਸਵੀਰ | |
13ਵਾਂ ਦਿੱਲੀ ਦਾ ਸੁਲਤਾਨ | |
ਸ਼ਾਸਨ ਕਾਲ | 19 ਜੁਲਾਈ 1296–4 ਜਨਵਰੀ 1316 |
ਤਾਜਪੋਸ਼ੀ | 21 ਅਕਤੂਬਰ 1296 |
ਪੂਰਵ-ਅਧਿਕਾਰੀ | ਜਲਾਲ ਉੱਦ-ਦੀਨ ਖਿਲਜੀ |
ਵਾਰਸ | ਸ਼ਿਹਾਬੁਦੀਨ ਓਮਾਰ ਖ਼ਿਲਜੀ |
ਅਵਧ ਦਾ ਗਵਰਨਰ | |
ਕਾਰਜਕਾਲ | 1296 – 19 ਜੁਲਾਈ 1296 |
ਕਰਾ ਦਾ ਗਵਰਨਰ | |
ਕਾਰਜਕਾਲ | 1266 – 1316 |
ਜਨਮ | ਅਲੀ ਗੁਰਸ਼ਸ਼ਪ 1266 ਕਲਤੀ ਘਿਲਜੀ(ਕਲਤੀ ਖ਼ਿਲਜੀ), ਅਫ਼ਗ਼ਾਨਿਸਤਾਨ)[1] |
ਮੌਤ | 4 ਜਨਵਰੀ 1316 (ਉਮਰ 50) ਦਿੱਲੀ |
ਦਫ਼ਨ | ਦਿੱਲੀ[2] |
ਜੀਵਨ-ਸਾਥੀ |
|
ਔਲਾਦ |
|
ਘਰਾਣਾ | ਖ਼ਿਲਜੀ ਵੰਸ਼ |
ਪਿਤਾ | ਸ਼ਿਹਾਬੁਦੀਨ ਮਸੂਦ (ਜਲਾਲ ਉੱਦ-ਦੀਨ ਖਿਲਜੀ ਦਾ ਭਰਾ) |
ਧਰਮ | ਸੁੰਨੀ ਇਸਲਾਮ |
ਬੰਦ ਕਰੋ
ਉਸ ਦੇ ਸਮੇਂ ਵਿੱਚ ਪੂਰਬ ਵਲੋਂ ਮੰਗੋਲ ਹਮਲੇ ਵੀ ਹੋਏ। ਉਸਨੇ ਉਹਨਾਂ ਦਾ ਵੀ ਡਟਕੇ ਸਾਹਮਣਾ ਕੀਤਾ।