ਅਲਫ਼ਾ
From Wikipedia, the free encyclopedia
ਅਲਫ਼ਾ (ਵੱਡਾ Α, ਛੋਟਾ α; ਯੂਨਾਨੀ: Άλφα Álpha) ਯੂਨਾਨੀ ਵਰਣਮਾਲਾ ਦਾ ਪਹਿਲਾ ਅੱਖਰ ਹੈ। ਯੂਨਾਨੀ ਅੰਕਾਂ ਵਿੱਚ ਇਸਦਾ ਮੁੱਲ 1 ਹੈ। ਇਹ ਫੋਨੀਸ਼ੀਆਈ ਅੱਖਰ ਅਲੀਫ਼ ਦਾ ਵਿਗੜਿਆ ਹੋਇਆ ਰੂਪ ਹੈ। ਲਾਤੀਨੀ A ਤੇ ਸਿਰੀਲੀਕ A ਦੀ ਉਪਜ ਅਲਫ਼ਾ ਤੋਂ ਹੋਈ ਹੈ।
ਅੰਗਰੇਜ਼ੀ ਵਿੱਚ ਨਾਂਵ ਅਲਫ਼ਾ ਦੀ ਵਰਤੋਂ ਸ਼ੁਰੂਆਤ ਜਾਂ ਪਹਿਲੇ ਦਾ ਸਮ-ਅਰਥ ਹੈ, ਜੋ ਕਿ ਇਸਦੀਆਂ ਯੂਨਾਨ ਜੜ੍ਹਾਂ ਦੀ ਤਰਜ਼ਮਾਨੀ ਕਰਦਾ ਹੈ।