ਅਬਦੁਲ ਹਾਮੀਦ
From Wikipedia, the free encyclopedia
ਅਬਦੁਲ ਹਾਮੀਦ (1 ਜੁਲਾਈ 1933 – 10 ਸਤੰਬਰ, 1965) ਭਾਰਤੀ ਫੌਜ਼ ਦੇ ਚਾਰ ਗਰਨੇਡੀਅਰ ਦੇ ਸਿਪਾਹੀ ਸਨ। ਇਸ ਸਿਪਾਹੀ ਨੇ ਭਾਰਤ-ਪਾਕਿਸਤਾਨ ਯੁੱਧ (1965) ਸਮੇਂ ਖੇਮਕਰਨ ਖੇਤਰ ਵਿੱਚ ਬਹੁਤ ਬਹਾਦਰੀ ਨਾਲ ਵਿਰੋਧੀ ਨੂੰ ਮਾਤ ਦਿਤੀ ਜਿਸ ਤੇ ਭਾਰਤ ਸਰਕਾਰ ਨੇ ਇਸ ਮਹਾਨ ਦੇਸ਼ ਸ਼ਹੀਦ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਧ ਵੀਰਤਾ ਵਾਲਾ ਪੁਰਸਕਾਰ ਪਰਮਵੀਰ ਚੱਕਰ ਦਿਤਾ। ਇਸ ਬਹਾਦਰ ਸਿਪਾਹੀ ਨੇ ਮਰਨ ਤੋਂ ਪਹਿਲਾ ਆਪਣੀ ਗਨ ਵਾਲੀ ਜੀਪ ਦੀ ਮਦਦ ਨਾਲ ਪਾਕਿਸਤਾਨ ਦੇ ਪੈਟਰਨ ਟੈਂਕ ਨੂੰ ਨਸ਼ਟ ਕੀਤਾ। ਇਸ ਬਹਾਦਰ ਸਿਪਾਹੀ ਦਾ ਜਨਮ ਉੱਤਰ ਪ੍ਰਦੇਸ਼ ਦੇ ਨਗਰ ਗਾਜੀਪੁਰ ਵਿੱਖੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਇਸ ਦੇ ਪਿਤਾ ਜੀ ਵੀ ਸਿਪਾਹੀ ਸੀ। ਅਬਦੁਲ ਹਾਮੀਦ 27 ਦਸੰਬਰ 1954 ਨੂੰ ਚਾਰ ਗਰਨੇਡੀਅਰ ਵਿੱਚ ਭਰਤੀ ਹੋਇਆ। ਇਸ ਨੇ ਆਪਣੀ ਸੇਵਾ ਕਾਲ ਸਮੇਂ ਸੈਨਾ ਸੇਵਾ ਪਦਕ, ਸਰਮ ਸੇਵਾ ਪਦਕ ਅਤੇ ਰਕਸ਼ਾ ਪਦਕ ਪ੍ਰਾਪਤ ਕੀਤਾ। ਇਸ ਦੇ ਨਾਮ ਤੇ ਪਰਮਵੀਰ ਚੱਕਰ ਟੀਵੀ ਪ੍ਰੋਗਰਾਮ ਵਿੱਚ ਅਬਦੁਲ ਹਾਮੀਦ ਦੀ ਭੂਮਿਕਾ ਨਸੀਰੂਦੀਨ ਸ਼ਾਹ ਨੇ ਨਿਭਾਈ। 10 ਸਤੰਬਰ 1965 ਨੂੰ ਬਹਾਦਰ ਸਿਪਾਹੀ ਜੰਗ ਦੇ ਮੈਂਦਾਨ ਵਿੱਚ ਸ਼ਹੀਦ ਹੋ ਗਿਆ।[1]
ਹਵਲਦਾਰ ਅਬਦੁਲ ਹਾਮੀਦ | |
---|---|
ਜਨਮ | (1933-07-01)1 ਜੁਲਾਈ 1933 ਧਾਮੂਪੁਰ ਗਾਗ਼ਿਆਬਾਦ ਜ਼ਿਲ੍ਹਾ ਬਰਤਾਨੀਆ ਭਾਰਤ |
ਮੌਤ | 10 ਸਤੰਬਰ 1965(1965-09-10) (ਉਮਰ 32) ਚੀਮਾ ਖੇਮਕਰਨ ਤਰਨ ਤਾਰਨ ਜ਼ਿਲ੍ਹਾ ਪੰਜਾਬ, ਭਾਰਤ |
ਵਫ਼ਾਦਾਰੀ | ਭਾਰਤ |
ਸੇਵਾ/ | ਭਾਰਤੀ ਫੌਜ |
ਸੇਵਾ ਦੇ ਸਾਲ | 1954–1965 |
ਰੈਂਕ | ਹਵਾਲਦਾਰ |
ਯੂਨਿਟ | 4 ਗਰਨੇਡ |
ਲੜਾਈਆਂ/ਜੰਗਾਂ | ਭਾਰਤ-ਚੀਨ ਜੰਗ ਭਾਰਤ-ਪਾਕਿਸਤਾਨ ਯੁੱਧ (1965) ਆਸਲ ਉਤੜ ਦੀ ਲੜਾਈ |
ਇਨਾਮ | ਪਰਮਵੀਰ ਚੱਕਰ ਸਮਰ ਸੇਵਾ ਪਦਕ ਰਕਸ਼ਾ ਪਦਕ ਸੈਨਾ ਸੇਵਾ ਪਦਕ |