ਅਪਰਾਧ ਅਤੇ ਦੰਡ
From Wikipedia, the free encyclopedia
ਅਪਰਾਧ ਅਤੇ ਦੰਡ (ਰੂਸੀ: Преступле́ние и наказа́ние Prestupleniye i nakazaniye) ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਇੱਕ ਨਾਵਲ ਹੈ। ਇਹ ਪਹਿਲੀ ਵਾਰ 1865-66 ਵਿੱਚ ਰੂਸੀ ਸਾਹਿਤਕ ਰਸਾਲੇ 'ਦ ਰਸੀਅਨ ਮੈਸੇਂਜਰ' ਵਿੱਚ ਲੜੀਵਾਰ ਬਾਰਾਂ ਮਾਸਕ ਕਿਸਤਾਂ ਵਿੱਚ ਛਪਿਆ।[1] ਬਾਅਦ ਵਿੱਚ ਇਹ ਇੱਕ ਜਿਲਦ ਵਿੱਚ ਛਪਿਆ। ਦਸ ਸਾਲ ਸਾਇਬੇਰੀਆ ਵਿੱਚ ਜਲਾਵਤਨੀ ਕੱਟ ਕੇ ਆਉਣ ਤੋਂ ਬਾਅਦ ਇਹ ਦੋਸਤੋਵਸਕੀ ਦਾ ਦੂਸਰਾ ਵੱਡੇ ਆਕਾਰ ਵਾਲਾ ਨਾਵਲ ਸੀ। 'ਅਪਰਾਧ ਅਤੇ ਦੰਡ' ਉਹਦੀ ਲੇਖਣੀ ਦੇ ਪ੍ਰੋਢ ਪੜਾਅ ਦਾ ਪਹਿਲਾ ਮਹਾਨ ਨਾਵਲ ਹੈ।[2] 1958 ਵਿੱਚ ਨਿਰਮਾਤਾ-ਨਿਰਦੇਸ਼ਕ ਰਮੇਸ਼ ਸਹਿਗਲ ਦੀ ਹਿੰਦੁਸਤਾਨੀ ਫ਼ਿਲਮ ਫਿਰ ਸੁਬਹ ਹੋਗੀ ਲਈ ਇਸ ਨਾਵਲ ਨੂੰ ਅਧਾਰ ਬਣਾਇਆ ਗਿਆ ਸੀ।
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਲੇਖਕ | ਫਿਉਦਰ ਦੋਸਤੋਵਸਕੀ |
---|---|
ਮੂਲ ਸਿਰਲੇਖ | Преступление и наказание |
ਭਾਸ਼ਾ | ਰੂਸੀ |
ਵਿਧਾ | ਦਾਰਸ਼ਨਿਕ ਅਤੇ ਮਨੋਵਿਗਿਆਨਕ ਗਲਪ |
ਪ੍ਰਕਾਸ਼ਕ | ਦ ਰਸੀਅਨ ਮੈਸੇਂਜਰ (ਲੜੀਵਾਰ) |
ਪ੍ਰਕਾਸ਼ਨ ਦੀ ਮਿਤੀ | 1866 |
ਬੰਦ ਕਰੋ