ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ
From Wikipedia, the free encyclopedia
ਅਟੈਨਸ਼ਨ ਡੈਫਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ (ਏਡੀਐਚਡੀ) ਇੱਕ ਨਿਊਰੋਲੌਜੀਕਲ-ਵਿਵਹਾਰਕ ਵਿਕਾਸ ਸੰਬੰਧੀ ਮਾਨਸਿਕ ਵਿਕਾਰ ਹੈ, ਜੋ ਬਚਪਨ ਤੋਂ ਸ਼ੁਰੂ ਹੁੰਦਾ ਹੈ।[9][10] ਇਸ ਦੇ ਲਛਣ ਹਨ - ਧਿਆਨ ਦੇਣ ਵਿੱਚ ਸਮੱਸਿਆ, ਬਹੁਤ ਜ਼ਿਆਦਾ ਸਰਗਰਮੀ, ਜਾਂ ਅਜਿਹਾ ਵਤੀਰਾ ਕੰਟਰੋਲ ਵਿੱਚ ਮੁਸ਼ਕਲ ਜੋ ਕਿਸੇ ਵਿਅਕਤੀ ਦੀ ਉਮਰ ਲਈ ਉਚਿਤ ਨਾ ਹੋਵੇ। ਵਿਅਕਤੀ ਦੇ 12 ਸਾਲ ਦੀ ਉਮਰ ਦਾ ਹੋਣ ਤੋਂ ਪਹਿਲਾਂ ਇਸ ਦੇ ਲੱਛਣ ਸਾਹਮਣੇ ਆਉਂਦੇ ਹਨ, ਛੇ ਮਹੀਨਿਆਂ ਤੋਂ ਵੱਧ ਸਮੇਂ ਲਈ ਮੌਜੂਦ ਹੁੰਦੇ ਹਨ, ਅਤੇ ਘੱਟੋ-ਘੱਟ ਦੋ ਸੈਟਿੰਗਾਂ (ਜਿਵੇਂ ਸਕੂਲ, ਘਰ, ਜਾਂ ਮਨੋਰੰਜਨ ਗਤੀਵਿਧੀਆਂ) ਵਿੱਚ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਅਕਸਰ ਏ.ਡੀ.ਐਚ.ਡੀ. ਨਾਲ ਪੀੜਿਤ ਬੱਚੇ ਹੀਣ ਭਾਵਨਾ, ਆਪਣੇ ਬਿਗੜੇ ਸੰਬੰਧ ਅਤੇ ਸਕੂਲ ਵਿੱਚ ਮਾੜਾ ਪ੍ਰਦਰਸ਼ਨ ਆਦਿ ਸਮੱਸਿਆਵਾਂ ਨਾਲ ਜੂਝਦੇ ਮਿਲਦੇ ਹਨ।[3][11] ਬੱਚੇ ਵਿੱਚ, ਧਿਆਨ ਦੇਣ ਦੀਆਂ ਸਮੱਸਿਆਵਾਂ ਦਾ ਨਤੀਜਾ ਸਕੂਲ ਦੀ ਕਾਰਗੁਜ਼ਾਰੀ ਮਾੜੀ ਹੋਣ ਵਿੱਚ ਨਿਕਲ ਸਕਦਾ ਹੈ। ਹਾਲਾਂਕਿ ਇਹ ਮਾੜੇਪਣ ਦਾ ਕਾਰਨ ਬਣਦਾ ਹੈ, ਏ.ਡੀ.ਐਚ.ਡੀ. ਵਾਲੇ ਕਈ ਬੱਚੇ, ਖਾਸ ਤੌਰ 'ਤੇ ਆਧੁਨਿਕ ਸਮਾਜ ਵਿੱਚ, ਉਹਨਾਂ ਕੰਮਾਂ ਨੂੰ ਚੰਗਾ ਧਿਆਨ ਦਿੰਦੇ ਹਨ ਜਿਹਦੇ ਉਹਨਾਂ ਦਿਲਚਸਪ ਲਗਦੇ ਹਨ।[12]
ਅਟੈਨਸ਼ਨ ਡੈਫੀਸਿਟ ਹਾਈਪਰ ਐਕਟੀਵਿਟੀ ਡਿਸਆਰਡਰ Attention deficit hyperactivity disorder | |
---|---|
ਸਮਾਨਾਰਥੀ ਸ਼ਬਦ | ਅਟੈਂਸ਼ਨ ਡੈਫੀਸਿਟ ਡਿਸਆਰਡਰ, ਹਾਈਪਰਕੀਨੇਟਿਕ ਡਿਸਆਰਡਰ (ICD-10) |
ਏ.ਡੀ. ਐਚ.ਡੀ. ਵਾਲੇ ਬੱਚਿਆਂ ਨੂੰ ਆਪਣੇ ਸਕੂਲ ਦੇ ਕੰਮ ਨੂੰ ਪੂਰਾ ਕਰਨ ਲਈ ਦੂਜਿਆਂ ਤੋਂ ਜ਼ਿਆਦਾ ਮੁਸ਼ਕਲ ਹੋ ਸਕਦੀ ਹੈ। | |
ਵਿਸ਼ਸਤਾ | Psychiatry |
ਲੱਛਣ | ਧਿਆਨ ਦੇਣ ਸੰਬੰਧੀ ਸਮੱਸਿਆਵਾਂ, ਬਹੁਤ ਜ਼ਿਆਦਾ ਸਰਗਰਮੀ, difficulty controlling behavior[1][2] |
ਆਮ ਸ਼ੁਰੂਆਤ | 6–12 ਦੀ ਉਮਰ ਤੋਂ ਪਹਿਲਾਂ[3] |
ਸਮਾਂ | >6 ਮਹੀਨੇ[3] |
ਕਾਰਨ | ਅਗਿਆਤ[4] |
ਜਾਂਚ ਕਰਨ ਦਾ ਤਰੀਕਾ | Based on symptoms after other possible causes ruled out[1] |
ਸਮਾਨ ਸਥਿਤੀਅਾਂ | Normally active young child, conduct disorder, oppositional defiant disorder, learning disorder, bipolar disorder[5] |
ਇਲਾਜ | Counseling, lifestyle changes, medications[1] |
ਦਵਾਈ | Stimulants, atomoxetine, guanfacine[6][7] |
ਅਵਿਰਤੀ | 51.1 million (2015)[8] |
ਬੱਚਿਆਂ ਅਤੇ ਕਿਸ਼ੋਰਾਂ ਵਿੱਚ ਸਭ ਤੋਂ ਵੱਧ ਆਮ ਤੌਰ 'ਤੇ ਅਧਿਐਨ ਕੀਤਾ ਜਾਣ ਵਾਲਾ ਅਤੇ ਮਿਲਣ ਵਾਲਾ ਮਾਨਸਿਕ ਵਿਕਾਰ ਹੋਣ ਦੇ ਬਾਵਜੂਦ, ਜ਼ਿਆਦਾਤਰ ਕੇਸਾਂ ਵਿੱਚ ਸਹੀ ਕਾਰਨ ਦਾ ਪਤਾ ਨਹੀਂ ਲੱਗਦਾ। ਇਹ 5 ਤੋਂ 7% ਬੱਚਿਆਂ ਨੂੰ DSM-IV ਦੇ ਮਾਪਦੰਡਾਂ [2][13] ਅਤੇ 1-2% ਦੀ ਜਾਂਚ ਆਈਸੀਡੀ -10 ਦੇ ਮਾਪਦੰਡਾਂ ਦੁਆਰਾ ਕਰਨ ਤੇ ਮਿਲਦਾ ਹੈ। [14] 2015 ਤਕ ਇਸਦਾ 5। ਲੱਖ ਲੋਕ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ। ਦਰ ਦੇਸ਼ਾਂ ਦੇ ਵਿਚਕਾਰ ਮਿਲਦੇ-ਜੁਲਦੇ ਹਨ ਅਤੇ ਜ਼ਿਆਦਾਤਰ ਇਸ ਗੱਲ ਤੇ ਨਿਰਭਰ ਹੁੰਦੇ ਹਨ ਕਿ ਤਸ਼ਖ਼ੀੀਸ ਕਿਵੇਂ ਕੀਤੀ ਜਾਂਦੀ ਹੈ।[15] ਕਈ ਵਾਰ ਲੜਕੀਆਂ ਵਿੱਚ ਇਹ ਨੁਕਸ ਇਸਲਈ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਲੱਛਣ ਮੁੰਡਿਆਂ ਦੇ ਲੱਛਣਾਂ ਨਾਲੋਂ ਭਿੰਨ ਹੁੰਦੇ ਹਨ। [16][17][18] ਬਚਪਨ ਵਿੱਚ ਪਤਾ ਲੱਗਣ ਵਾਲੇ ਲਗਭਗ 30-50% ਲੋਕਾਂ ਦੇ ਬਾਲਗ ਹੋਣ ਦੇ ਸਮੇਂ ਵਿੱਚ ਵਿੱਚ ਵੀ ਇਹ ਲੱਛਣ ਮਿਲਦੇ ਰਹਿੰਦੇ ਹਨ ਅਤੇ 2 ਤੋਂ 5% ਬਾਲਗ਼ਾਂ ਵਿੱਚ ਇਹ ਰੋਗ ਮਿਲਦਾ ਹੈ।[19][20][21] ਦੂਜੀਆਂ ਬਿਮਾਰੀਆਂ ਤੋਂ ਇਸ ਨੂੰ ਅੱਡ ਕਰਕੇ ਦੱਸਣਾ ਵੀ ਮੁਸ਼ਕਿਲ ਹੋ ਸਕਦਾ ਹੈ ਅਤੇ ਉੱਚ ਪੱਧਰੀ ਗਤੀਵਿਧੀਆਂ ਨੂੰ ਉਹਨਾਂ ਨਾਲੋਂ ਕਿਵੇਂ ਵੱਖ ਕੀਤਾ ਜਾਵੇ ਜੋ ਅਜੇ ਵੀ ਆਮ-ਸੀਮਾ ਦੇ ਅੰਦਰ ਹਨ।