ਈਸਪ ਦੀਆਂ ਕਹਾਣੀਆਂ
From Wikipedia, the free encyclopedia
ਈਸਪ ਦੀਆਂ ਕਹਾਣੀਆਂ ਜਾਂ ਈਸਪਿਕਾ ਜਨੌਰ ਕਹਾਣੀਆਂ ਦਾ ਇੱਕ ਸੰਗ੍ਰਿਹ ਹੈ ਜਿਸਦਾ ਸਿਹਰਾ 620 ਈਪੂ ਤੋਂ 520 ਈਪੂ ਵਿੱਚ ਪ੍ਰਾਚੀਨ ਯੂਨਾਨ ਵਿੱਚ ਰਹਿਣ ਵਾਲੇ ਇੱਕ ਗੁਲਾਮ ਅਤੇ ਕਥਾ ਵਾਚਕ ਈਸਪ ਨੂੰ ਜਾਂਦਾ ਹੈ। ਉਸ ਦੀਆਂ ਜਨੌਰ ਕਹਾਣੀਆਂ ਸੰਸਾਰ ਦੀਆਂ ਕੁੱਝ ਕੁ ਸਭ ਤੋਂ ਵਧੇਰੇ ਪ੍ਰਸਿੱਧ ਜਨੌਰ ਕਹਾਣੀਆਂ ਵਿੱਚੋਂ ਹਨ। ਇਹ ਕਹਾਣੀਆਂ ਅੱਜ ਕੱਲ ਦੇ ਬੱਚਿਆਂ ਲਈ ਨੈਤਿਕ ਸਿੱਖਿਆ ਦਾ ਲੋਕਪਸੰਦ ਵਿਕਲਪ ਬਣੀਆਂ ਹੋਈਆਂ ਹਨ। ਈਸਪ ਦੀਆਂ ਜਨੌਰ ਕਹਾਣੀਆਂ ਵਿੱਚ ਸ਼ਾਮਿਲ ਕਈ, ਜਿਵੇਂ ਲੂੰਬੜੀ ਅਤੇ ਅੰਗੂਰ (ਜਿਸ ਤੋਂ “ਅੰਗੂਰ ਖੱਟੇ ਹਨ” ਮੁਹਾਵਰਾ ਨਿਕਲਿਆ), ਕੱਛੂ ਅਤੇ ਖਰਗੋਸ, ਉੱਤਰੀ ਹਵਾ ਅਤੇ ਸੂਰਜ, ਬਘਿਆੜ ਆਇਆ, ਪਿਆਸਾ ਕਾਂ, ਬਘਿਆੜ ਅਤੇ ਸ਼ੇਰ ਅਤੇ ਕੀੜੀ ਅਤੇ ਟਿੱਡਾ ਵਰਗੀਆਂ ਜਨੌਰ ਕਹਾਣੀਆਂ ਪੂਰੇ ਸੰਸਾਰ ਵਿੱਚ ਅਤਿਅੰਤ ਪ੍ਰਸਿੱਧ ਹਨ।
ਪਹਿਲੀ ਸਦੀ ਈਸਵੀ ਵਿੱਚ ਤੀਆਨਾ ਦੇ ਦਾਰਸ਼ਨਕ ਅਪੋਲੋਨੀਅਸ ਵਲੋਂ ਈਸਪ ਦੇ ਬਾਰੇ ਹੇਠਲੇ ਕਥਨ ਦਾ ਰਿਕਾਰਡ ਮਿਲਦਾ ਹੈ:
...ਉਹ ਲੋਕ ਜੋ ਸਭ ਤੋਂ ਸਾਦਾ ਖਾਣਾ ਖਾਂਦੇ ਹਨ ਉਹ ਬਹੁਤ ਵਧੀਆ ਖਾਂਦੇ ਹਨ, ਇਸੇ ਤਰ੍ਹਾਂ ਉਸ ਨੇ ਮਹੱਤਵਪੂਰਨ ਸੱਚਾਈਆਂ ਨੂੰ ਸਿਖਾਣ ਲਈ ਛੋਟੀਆਂ ਛੋਟੀਆਂ ਘਟਨਾਵਾਂ ਦੀ ਵਰਤੋਂ ਕੀਤੀ ਹੈ ਅਤੇ ਕਹਾਣੀ ਸੁਨਾਣ ਦੇ ਬਾਅਦ ਉਹ ਕਿਸੇ ਗੱਲ ਨੂੰ ਕਰਨ ਜਾਂ ਨਾ ਕਰਨ ਦੀ ਸਲਾਹ ਵੀ ਜੋੜ ਦਿੰਦਾ ਹੈ। ਤਦ ਵੀ, ਉਹ ਵਾਸਤਵ ਵਿੱਚ ਕਵੀਆਂ ਨਾਲੋਂ ਸੱਚ ਨਾਲ ਜਿਆਦਾ ਜੁੜਿਆ ਹੋਇਆ ਸੀ, ਕਿਉਂਕਿ ਕਵੀ ਤਾਂ ਆਪਣੀਆਂ ਕਹਾਣੀਆਂ ਨੂੰ ਸੰਭਵ ਬਣਾਉਣ ਲਈ ਉਹਨਾਂ ਨਾਲ ਜੋਰ ਜਬਰਦਸਤੀ ਕਰਦੇ ਹਨ, ਲੇਕਿਨ ਉਹ ਕਹਾਣੀ ਸੁਣਾ ਕੇ, ਜਿਸ ਨੂੰ ਹਰ ਕੋਈ ਜਾਣਦਾ ਹੋਵੇ ਕਿ ਸੱਚ ਨਹੀਂ ਹੈ, ਇਸ ਤਥ ਸਹਿਤ ਕਿ ਉਸਨੇ ਇਹ ਦਾਅਵਾ ਨਹੀਂ ਕੀਤਾ ਕਿ ਉਹ ਸੱਚ ਘਟਨਾਵਾਂ ਸਨ, ਸੱਚਾਈ ਕਹਿ ਦਿੰਦਾ ਸੀ। (ਫਿਲੋਸਟਰਾਟਸ, ਤੀਆਨਾ ਦੇ ਅਪੋਲੋਨੀਅਸ ਦਾ ਜੀਵਨ ਕਿਤਾਬ V:14)