ਸੋਨੇ ਦੀ ਮੱਛੀ ਤੇ ਮਾਹੀਗੀਰ
From Wikipedia, the free encyclopedia
ਸੋਨੇ ਦੀ ਮੱਛੀ ਤੇ ਮਾਹੀਗੀਰ ਜਾਂ ਮਛਿਆਰੇ ਅਤੇ ਮੱਛੀ ਦੀ ਕਹਾਣੀ (ਰੂਸੀ: Сказка о рыбаке и рыбке, Skazka o rybake i rybke) ਅਲੈਗਜ਼ੈਂਡਰ ਪੁਸ਼ਕਿਨ ਦੀ ਇੱਕ ਲੰਮੀ ਕਵਿਤਾ ਹੈ। ਇਹ 1833 ਵਿੱਚ ਲਿਖੀ ਸੀ ਅਤੇ 1835 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ। ਇਹ ਪਰੀ ਕਥਾ ਦੇ ਰੂਪ ਵਿੱਚ ਲਿਖੀ ਗਈ ਹੈ। ਕਹਾਣੀ ਇੱਕ ਮਛਿਆਰੇ ਦੇ ਬਾਰੇ ਵਿੱਚ ਹੈ ਜੋ ਇੱਕ ਸੋਨੇ ਦੀ ਮੱਛੀ ਫੜ ਲੈਂਦਾ ਹੈ। ਉਹ ਮੱਛੀ ਆਪਣੀ ਅਜ਼ਾਦੀ ਦੇ ਬਦਲੇ ਵਿੱਚ ਉਸ ਦੀ ਦੀ ਕਿਸੇ ਵੀ ਇੱਛਾ ਨੂੰ ਪੂਰਾ ਕਰਨ ਦਾ ਬਚਨ ਦੇ ਦਿੰਦੀ ਹੈ। ਇਹ ਕਹਾਣੀ ਰੂਸੀ ਪਰੀ ਕਥਾ ਲਾਲਚੀ ਬੁਢੀ ਪਤਨੀ (ਵਲਾਦਿਮੀਰ ਪਰਾਪ ਦੇ ਅਨੁਸਾਰ) ਅਤੇ ਬਰਦਰਜ ਗਰਿਮ ਦੀ ਕਹਾਣੀ ਮਛਿਆਰਾ ਅਤੇ ਉਸ ਦੀ ਪਤਨੀ ਦੇ ਨਾਲ ਮਿਲਦੀ ਜੁਲਦੀ ਹੈ।
ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
ਲੇਖਕ | ਅਲੈਗਜ਼ੈਂਡਰ ਪੁਸ਼ਕਿਨ |
---|---|
ਮੂਲ ਸਿਰਲੇਖ | Сказка о рыбаке и рыбке |
ਅਨੁਵਾਦਕ | ਕਰਨਜੀਤ ਸਿੰਘ |
ਦੇਸ਼ | ਰੂਸ |
ਭਾਸ਼ਾ | ਮੂਲ ਰੂਸੀ |
ਵਿਧਾ | ਬਿਰਤਾਂਤਕ ਕਵਿਤਾ |
ਪ੍ਰਕਾਸ਼ਕ | ਸੋਵਰੇਮੈਨਿਕ, ਪੰਜਾਬੀ ਅਨੁਵਾਦ: ਰਾਦੂਗਾ ਪ੍ਰਕਾਸ਼ਨ, 1835[1] |
ਪ੍ਰਕਾਸ਼ਨ ਦੀ ਮਿਤੀ | ਪੰਜਾਬੀ 1983 |
ਬੰਦ ਕਰੋ