ਬੀਜੇ ਨੋਵਾਕ
From Wikipedia, the free encyclopedia
ਬੈਂਜਾਮਿਨ ਜੋਸੇਫ ਮੈਨਾਲੀ ਨੋਵਾਕ[2] (ਜਨਮ 31 ਜੁਲਾਈ, 1979) ਇੱਕ ਅਮਰੀਕੀ ਅਭਿਨੇਤਾ, ਲੇਖਕ, ਨਿਰਦੇਸ਼ਕ, ਕਾਮੇਡੀਅਨ, ਅਤੇ ਲੇਖਕ ਹੈ। ਉਸਨੇ ਪੰਜ ਪ੍ਰਾਈਮਟਾਈਮ ਐਮੀ ਅਵਾਰਡ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ ਹਨ ਅਤੇ ਦੋ ਸਕ੍ਰੀਨ ਐਕਟਰਜ਼ ਗਿਲਡ ਅਵਾਰਡ ਜਿੱਤੇ ਹਨ।
B. J. Novak ਬੀਜੇ ਨੋਵਾਕ | |
---|---|
ਜਨਮ | ਬੈਂਜਾਮਿਨ ਜੋਸੇਫ ਮੈਨਾਲੀ ਨੋਵਾਕ (1979-07-31) ਜੁਲਾਈ 31, 1979 (ਉਮਰ 44)[1] ਨਿਊਟਨ, ਮੈਸੇਚਿਉਸੇਟਸ, ਯੂ.ਐਸ. |
ਅਲਮਾ ਮਾਤਰ | ਹਾਰਵਰਡ ਯੂਨੀਵਰਸਿਟੀ (ਬੈਚਲਰ ਆਫ ਆਰਟਸ) |
ਪੇਸ਼ਾ |
|
ਸਰਗਰਮੀ ਦੇ ਸਾਲ | 2001–ਹੁਣ |
ਮਾਤਾ-ਪਿਤਾ |
|
ਰਿਸ਼ਤੇਦਾਰ | ਜੈਸੀ ਨੋਵਾਕ (ਭਰਾ) |
ਨੋਵਾਕ ਐਨਬੀਸੀ (NBC) ਸਿਟਕਾਮ ਦ ਆਫਿਸ (2005–2013) ਵਿੱਚ ਰਾਇਅਨ ਹਾਵਰਡ ਦੇ ਕਿਰਦਾਰ ਨਿਭਾਉਣ ਹੇਤ ਉੱਘਾ ਹੈ, ਇਸ ਤੋਂ ਇਲਾਵਾ ਉਸਨੇ ਸਿਟਕਾਮ ਦੇ ਲੇਖਕ, ਕਾਰਜਕਾਰੀ ਨਿਰਮਾਤਾ, ਅਤੇ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਹੈ। ਬਾਅਦ ਵਿੱਚ ਉਸਨੇ ਇਨਗਲੋਰੀਅਸ ਬਾਸਟਰਡਸ (2009), ਸੇਵਿੰਗ ਮਿਸਟਰ ਬੈਂਕਸ (2013), ਅਤੇ ਦ ਫਾਊਂਡਰ (2016) ਨਾਮਕ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ। ਨੋਵਾਕ ਨੇ ਬਾਅਦ ਵਿੱਚ ਡਾਰਕ ਕਾਮੇਡੀ ਥ੍ਰਿਲਰ ਵੈਂਜੈਂਸ (2022) ਨੂੰ ਨਿਰਦੇਸ਼ਿਤ ਕੀਤਾ ਅਤੇ ਇਸ ਵਿੱਚ ਅਭਿਨੈ ਵੀ ਕੀਤਾ।
ਨੋਵਾਕ ਅਤੇ ਦ ਨਿਊਜ਼ਰੂਮ (2014) ਦ ਮਿੰਡੀ ਪ੍ਰਾਜੈਕਟ (The Mindy Project) (2013-2016) ਵਿੱਚ ਵੀ ਅਭਿਨੈ ਕੀਤਾ, ਅਤੇ ਹੁਲੂ ਐਂਥੋਲੋਜੀ ਸੀਰੀਜ਼ ਦ ਪ੍ਰੀਮਾਈਸ (2021) ਦੇ ਨਿਰਮਾਤਾ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕੀਤਾ ਸੀ। ਉਸਨੇ ਦ ਅਮੇਜ਼ਿੰਗ ਸਪਾਈਡਰ-ਮੈਨ 2 (2014) ਵਿੱਚ ਅਲਿਸਟੇਅਰ ਸਮਿਥ ਦੀ ਭੂਮਿਕਾ ਨਿਭਾਈ।
ਆਪਣੇ ਫਿਲਮੀ ਜੀਵਨ ਤੋਂ ਪਰੇ, ਨੋਵਾਕ ਨੇ ਪ੍ਰਸਿੱਧ ਕਿਤਾਬਾਂ One More Thing: Stories and Other Stories (2014) ਅਤੇ The Book with No Pictures (2014) ਲਿਖੀਆਂ।