ਫਿਲਿਪ ਕੇ ਡਿੱਕ
From Wikipedia, the free encyclopedia
ਫਿਲਿਪ ਕਿੰਡਰਡ ਡਿੱਕ (16 ਦਸੰਬਰ, 1928 – 2 ਮਾਰਚ, 1982) ਇਕ ਅਮਰੀਕੀ ਲੇਖਕ ਸੀ ਜਿਸ ਨੂੰ ਵਿਗਿਆਨਕ ਗਲਪ ਵਿੱਚ ਉਸਦੇ ਪ੍ਰਭਾਵਸ਼ਾਲੀ ਕੰਮ ਲਈ ਜਾਣਿਆ ਜਾਂਦਾ ਸੀ। ਉਸ ਦੀਆਂ ਰਚਨਾਵਾਂ ਦੇ ਦਾਰਸ਼ਨਿਕ, ਸਮਾਜਿਕ ਅਤੇ ਰਾਜਨੀਤਿਕ ਥੀਮ ਹਨ ਅਤੇ ਇਜਾਰੇਦਾਰ ਕਾਰਪੋਰੇਸ਼ਨਾਂ, ਬਦਲਵੇਂ ਬ੍ਰਹਿਮੰਡਾਂ, ਤਾਨਾਸ਼ਾਹੀ ਸਰਕਾਰਾਂ, ਅਤੇ ਚੇਤਨਾ ਦੀਆਂ ਬਦਲੀਆਂ ਹਾਲਤਾਂ ਦੀਆਂ ਕਹਾਣੀਆਂ ਹਨ।ਉਸ ਦੀਆਂ ਲਿਖਤਾਂ ਵਿੱਚ ਅਧਿਆਤਮ ਅਤੇ ਧਰਮ ਸ਼ਾਸਤਰ ਵਿੱਚ ਉਸ ਦੀ ਦਿਲਚਸਪੀ ਦੀ ਝਲਕ ਮਿਲਦੀ ਹੈ, ਅਤੇ ਅਕਸਰ ਅਸਲੀਅਤ ਦੀ ਪ੍ਰਕਿਰਤੀ, ਪਛਾਣ, ਨਸ਼ੀਲੇ ਪਦਾਰਥਾਂ ਦੀ ਕੁਵਰਤੋਂ, ਸਕਿਜ਼ੋਫਰੇਨੀਆ, ਅਤੇ ਪਾਰਗਾਮੀ ਤਜਰਬਿਆਂ ਨੂੰ ਮੁਖ਼ਾਤਿਬ ਹੁੰਦੇ ਹੋਏ ਇਹ ਆਪਣੇ ਜੀਵਨ ਦੇ ਤਜ਼ੁਰਬਿਆਂ ਨੂੰ ਅਧਾਰ ਬਣਾਉਂਦਾ ਹੈ।
ਫਿਲਿਪ ਕੇ ਡਿੱਕ | |
---|---|
ਜਨਮ | ਫਿਲਿਪ ਕਿੰਡਰਡ ਡਿੱਕ (1928-12-16)16 ਦਸੰਬਰ 1928 ਸ਼ਿਕਾਗੋ, ਇਲੀਨੋਇਸ, ਸੰਯੁਕਤ ਰਾਜ ਅਮਰੀਕਾ |
ਮੌਤ | 2 ਮਾਰਚ 1982(1982-03-02) (ਉਮਰ 53) ਸਾਂਤਾ ਆਨਾ, ਕੈਲੀਫੋਰਨੀਆ, ਸੰਯੁਕਤ ਰਾਜ ਅਮਰੀਕਾ |
ਕਲਮ ਨਾਮ |
|
ਕਿੱਤਾ | ਨਾਵਲਕਾਰ, ਕਹਾਣੀਕਾਰ, ਨਿਬੰਧਕਾਰ |
ਰਾਸ਼ਟਰੀਅਤਾ | ਅਮਰੀਕੀ |
ਕਾਲ | 1952–1982 |
ਸ਼ੈਲੀ | ਸਾਇੰਸ ਫ਼ਿਕਸ਼ਨ, ਪੈਰਾਨੋਇਡ ਫਿਕਸ਼ਨ, ਦਾਰਸ਼ਨਿਕ ਫਿਕਸ਼ਨ |
ਸਾਹਿਤਕ ਲਹਿਰ | ਪੋਸਟਮਾਡਰਨਿਜਮ |
ਪ੍ਰਮੁੱਖ ਕੰਮ |
|
ਬੱਚੇ | 3 |
ਦਸਤਖ਼ਤ | |
ਇਲੀਨੋਇਸ ਵਿੱਚ ਪੈਦਾ ਹੋਇਆ, ਉਹ ਆਖਰਕਾਰ ਕੈਲੀਫੋਰਨੀਆ ਚਲਿਆ ਗਿਆ ਅਤੇ 1950 ਦੇ ਦਹਾਕੇ ਵਿੱਚ ਵਿਗਿਆਨਕ ਗਲਪ ਦੀਆਂ ਕਹਾਣੀਆਂ ਛਾਪਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਕਹਾਣੀਆਂ ਨੂੰ ਸ਼ੁਰੂ ਵਿੱਚ ਬਹੁਤ ਘੱਟ ਵਪਾਰਕ ਸਫਲਤਾ ਪ੍ਰਾਪਤ ਹੋਈ ਸੀ।[1] ਉਸ ਦੇ 1962 ਦੇ ਬਦਲਵੇਂ ਇਤਿਹਾਸ ਦੇ ਨਾਵਲ 'ਦ ਮੈਨ ਇਨ ਦ ਹਾਈ ਕਾਸਲ' ਲਈ ਡਿਕ ਨੂੰ ਪਹਿਲਾਂ ਪਹਿਲ ਪ੍ਰਸ਼ੰਸਾ ਮਿਲੀ, ਜਿਸ ਵਿੱਚ ਸਭ ਤੋਂ ਵਧੀਆ ਨਾਵਲ ਲਈ ਹਿਊਗੋ ਅਵਾਰਡ ਸ਼ਾਮਲ ਸੀ।[2] ਇਸ ਉਪਰੰਤ ਉਸ ਨੇ ਡੂ ਐਂਡਰੋਇਡਜ਼ ਡਰੀਮ ਆਫ ਇਲੈਕਟ੍ਰਿਕ ਸ਼ੀਪ? (1968) ਅਤੇ ਉਬੀਕ (1969) ਵਰਗੇ ਸਾਇੰਸ ਗਲਪ ਦੇ ਨਾਵਲ ਲਿਖੇ। ਉਸ ਦੇ 1974 ਦੇ ਨਾਵਲ ਫਲੋ ਮਾਈ ਟੀਅਰਸ, ਦ ਪੋਲੀਸਮੇਨ ਸੈੱਡ ਨੇ ਬਿਹਤਰੀਨ ਨਾਵਲ ਲਈ ਜੌਨ ਡਬਲਯੂ ਕੈਪਬੈਲ ਮੈਮੋਰੀਅਲ ਅਵਾਰਡ ਜਿੱਤਿਆ। [3] ਫ਼ਰਵਰੀ-ਮਾਰਚ 1974 ਵਿੱਚ ਲੜੀਵਾਰ ਧਾਰਮਿਕ ਤਜਰਬਿਆਂ ਦੇ ਬਾਅਦ, ਡਿਕ ਦੀ ਰਚਨਾ ਨੇ ਧਰਮ ਸ਼ਾਸਤਰ, ਦਰਸ਼ਨ ਅਤੇ ਅਸਲੀਅਤ ਦੀ ਪ੍ਰਕਿਰਤੀ ਦੇ ਮੁੱਦਿਆਂ ਬਾਰੇ ਵਧੇਰੇ ਸਪਸ਼ਟ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਇੱਕ ਸਕੈਨਰ ਡਾਰਕਲੀ (1977) ਅਤੇ ਵੈਲੀਸ (1981) ਵਰਗੇ ਨਾਵਲਾਂ ਵਿੱਚ।[4] ਇਨ੍ਹਾਂ ਥੀਮਾਂ ਬਾਰੇ ਉਸ ਦੀਆਂ ਗੈਰ-ਗਲਪ ਲਿਖਤਾਂ ਦਾ ਸੰਗ੍ਰਹਿ ਮਰਨ ਉਪਰੰਤ ਫਿਲਿਪ ਕੇ. ਡਿਕ ਦੀ ਐਕਸੀਜਿਸਿਸ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ। 53 ਸਾਲ ਦੀ ਉਮਰ ਵਿੱਚ ਸਟਰੋਕ ਤੋਂ ਪੈਦਾ ਹੋਈਆਂ ਜਟਿਲਤਾਵਾਂ ਕਾਰਨ 1982 ਵਿੱਚ ਉਸਦੀ ਮੌਤ ਹੋ ਗਈ।
ਡਿਕ ਦੀ ਲਿਖਤਾਂ ਵਿੱਚ 44 ਪ੍ਰਕਾਸ਼ਿਤ ਨਾਵਲ ਅਤੇ ਤਕਰੀਬਨ 121 ਨਿੱਕੀਆਂ ਕਹਾਣੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਉਹਨਾਂ ਦੇ ਜੀਵਨ ਕਾਲ ਦੌਰਾਨ ਵਿਗਿਆਨ ਗਲਪ ਦੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ। [5] ਡਿੱਕ ਦੇ ਕੰਮਾਂ ਤੇ ਆਧਾਰਿਤ ਕਈ ਮਸ਼ਹੂਰ ਫਿਲਮਾਂ ਬਣਾਈਆਂ ਗਈਆਂ ਹਨ, ਜਿਵੇਂ ਕਿ ਬਲੇਡ ਰਨਰ (1982), ਟੋਟਲ ਰੀਕਾਲ (1990 ਅਤੇ 2012 ਵਿੱਚ ਦੋ ਵਾਰ ਬਣਾਈ ਗਈ), ਮਿਨੌਰਟੀ ਰਿਪੋਰਟ (2002), ਏ ਸਕੈਨਰ ਡਾਰਕਲੀ (2006) ਅਤੇ ਅਡਜਸਟਮੈਂਟ ਬਿਊਰੋ (2011)। 2005 ਵਿੱਚ, ਟਾਈਮ ਨੇ ਉਬਿਕ ਨੂੰ 1923 ਤੋਂ ਬਾਅਦ ਪ੍ਰਕਾਸ਼ਿਤ 100 ਸਭ ਤੋਂ ਵਧੀਆ ਅੰਗਰੇਜ਼ੀ-ਭਾਸ਼ੀ ਨਾਵਲਾਂ ਵਿੱਚੋਂ ਇੱਕ ਗਿਣਿਆ।[6] 2007 ਵਿੱਚ, ਡਿੱਕ ਲਾਇਬ੍ਰੇਰੀ ਆਫ਼ ਅਮਰੀਕਾ ਦੀ ਲੜੀ ਵਿੱਚ ਸ਼ਾਮਲ ਕੀਤਾ ਜਾਣ ਵਾਲਾ ਪਹਿਲਾ ਵਿਗਿਆਨ ਗਲਪ ਲੇਖਕ ਬਣ ਗਿਆ। [7][8][9][10]