ਜੀ.ਬੀ. ਰੋਡ, ਨਵੀਂ ਦਿੱਲੀ
ਦਿੱਲੀ ਦਾ ਰੋਡ / From Wikipedia, the free encyclopedia
ਜੀ.ਬੀ. ਰੋਡ ਜਾਂ ਗਾਰਸਟਿਨ ਬਾਸਟਨ ਰੋਡ (ਪੂਰਾ ਨਾਮ) ਦਿੱਲੀ ਵਿਚ ਸਥਿਤ ਅਜਮੇਰੀ ਗੇਟ ਤੋਂ ਲਾਹੌਰੀ ਗੇਟ ਤੱਕ ਦੇ ਰੋਡ ਨੂੰ ਕਿਹਾ ਜਾਂਦਾ ਹੈ। ਇਹ ਰਾਜਧਾਨੀ ਦਿੱਲੀ ਦਾ ਪੰਜ ਸਭ ਤੋਂ ਵੱਡੇ ਲਾਲ-ਬੱਤੀ ਏਰੀਆ ਵਿਚੋਂ ਇੱਕ ਹੈ। ਇਸ ਬਹੁ-ਮੰਜ਼ਿਲੇ ਏਰੀਏ ਵਿੱਚ 100 ਦੀ ਗਿਣਤੀ ਵਿੱਚ ਕੋਠੇ ਹਨ ਜਿਨ੍ਹਾਂ ਵਿੱਚ ਲਗਭਗ 1000 ਸੈਕਸ ਵਰਕਰ ਹਨ। ਇਨ੍ਹਾਂ ਬਹੁ-ਮੰਜ਼ਿਲੀਆਂ ਬਿਲਡਿੰਗਾਂ ਦੇ ਜ਼ਮੀਨੀ ਹਿੱਸੇ ਉੱਪਰ ਦੁਕਾਨਾਂ ਬਣੀਆਂ ਹਨ ਦਿਨ ਸਮੇਂ ਇਥੇ ਬਾਜ਼ਾਰ ਦੀ ਰੌਣਕ ਹੁੰਦੀ ਹੈ ਅਤੇ ਰਾਤ ਸਮੇਂ ਇਹ ਜਲਦੀ ਹੀ ਬੰਦ ਹੋ ਜਾਂਦਾ ਹੈ। ਇਹ ਦਿੱਲੀ ਦਾ ਸਭ ਤੋਂ ਵੱਡਾ ਲਾਲ-ਬੱਤੀ ਏਰੀਆ ਹੈ।[1] 1966 ਵਿੱਚ ਇਸਦਾ ਨਾਮ ਬਦਲ ਕੇ ਸਵਾਮੀ ਸ਼ਰਧਾਨੰਦ ਮਾਰਗ ਰੱਖ ਦਿੱਤਾ ਗਿਆ।