ਘੱਗਰ ਹਕਰਾ ਦਰਿਆ
From Wikipedia, the free encyclopedia
ਘੱਗਰ ਹਕਰਾ ਨਦੀ (ਦਰਿਆ) ਇੱਕ ਬਰਸਾਤੀ ਨਦੀ ਹੈ ਜੋ ਸਿਰਫ ਬਰਸਾਤੀ ਮੌਸਮ (monsoon) ਵਿੱਚ ਹੀ ਵਗਦੀ ਹੈ। ਇਹ ਨਦੀ ਭਾਰਤ ਦੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿਚੋਂ ਹੋਕੇ ਪਾਕਿਸਤਾਨ ਤੱਕ ਵਗਦੀ ਹੈ। ਇਸ ਦਾ ਪੁਰਾਤਨ ਨਾਂ ਸਰਸਵਤੀ ਨਦੀ ਮੰਨਿਆ ਜਾਂਦਾ ਹੈ। ਇਸਨੂੰ ਹਰਿਆਣਾ ਦੇ ਓਟੂ ਵੀਅਰ (ਬੰਨ੍ਹ) ਤੋਂ ਪਹਿਲਾਂ ਘੱਗਰ ਨਦੀ ਦੇ ਨਾਮ ਨਾਲ ਅਤੇ ਉਸਦੇ ਅੱਗੇ ਹਕਰਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।[1] ਕੁੱਝ ਵਿਦਵਾਨਾਂ ਦੇ ਹਿਸਾਬ ਨਾਲ ਇਹ ਪ੍ਰਾਚੀਨਕਾਲ ਵਿੱਚ ਵਗਣ ਵਾਲੀ ਮਹਾਨ ਸਰਸਵਤੀ ਨਦੀ ਹੀ ਦਾ ਬਚਿਆ ਹੋਇਆ ਰੂਪ ਹੈ ਹਾਲਾਂਕਿ ਇਸ ਬਾਰੇ ਮੱਤਭੇਦ ਹੈ ਅਤੇ ਹੋਰ ਵਿਦਵਾਨਾਂ ਦੇ ਅਨੁਸਾਰ ਰਿਗਵੇਦ ਵਿੱਚ ਕੁੱਝ ਸਥਾਨਾਂ ਉੱਤੇ ਜਿਸ ਸਰਸਵਤੀ ਨਦੀ ਦਾ ਜਿਕਰ ਹੈ ਉਹ ਇਹ ਨਦੀ ਨਹੀਂ ਸੀ।[2][3][4]