ਇਨਫਰਨੋ (ਦਾਂਤੇ)
From Wikipedia, the free encyclopedia
ਇਨਫਰਨੋ (ਉਚਾਰਨ [imˈfɛrno]; ਇਤਾਲਵੀ "ਨਰਕ" ਲਈ) ਦਾਂਤੇ ਆਲੀਗੀਏਰੀ ਦੀ 14ਵੀਂ-ਸਦੀ ਦੇ ਮਹਾਕਾਵਿ ਦੀਵੀਨਾ ਕੋਮੇਦੀਆ ਦਾ ਪਹਿਲਾ ਭਾਗ ਹੈ। ਇਸ ਦੇ ਬਾਅਦ ਵਾਲੇ ਭਾਗ Purgatorio ਅਤੇ Paradiso ਹਨ। ਇਨਫਰਨੋ ਦਾਂਤੇ ਦੀ ਨਰਕ ਦੀ ਯਾਤਰਾ ਬਿਆਨ ਕਰਦਾ ਹੈ, ਪ੍ਰਾਚੀਨ ਰੋਮਨ ਕਵੀ ਵਰਜਿਲ ਉਸ ਦੀ ਰਹਿਨੁਮਾਈ ਕਰ ਰਿਹਾ ਸੀ। ਕਵਿਤਾ ਵਿੱਚ, ਨਰਕ ਨੂੰ ਧਰਤੀ ਦੇ ਅੰਦਰ ਸਥਿਤ ਤਸੀਹਿਆਂ ਦੇ 9 ਸਮਕੇਂਦਰਿਤ ਚੱਕਰਾਂ ਵਜੋਂ ਦਰਸਾਇਆ ਗਿਆ ਹੈ; ਇਹ "ਖੇਤਰ ... ਉਹਨਾਂ ਦਾ ਹੈ ਜਿਹਨਾਂ ਨੇ; ਆਪਣੀਆਂ ਹੈਵਾਨੀ ਭੁੱਖਾਂ ਜਾਂ ਹਿੰਸਾ ਦੀਆਂ ਭਾਵਨਾਵਾਂ ਦੀ ਈਨ ਮੰਨ ਕੇ ਜਾਂ ਆਪਣੇ ਨਾਲ ਦੇ ਮਨੁਖਾਂ ਦੇ ਵਿਰੁੱਧ ਧੋਖਾਧੜੀ ਜਾਂ ਬਦੀ ਲਈ ਆਪਣੀ ਮਨੁੱਖੀ ਅਕਲ ਨੂੰ ਅਵੈੜ ਬਣਾ ਕੇ ਰੂਹਾਨੀ ਕਦਰਾਂ ਕੀਮਤਾਂ ਨੂੰ ਠੁਕਰਾ ਦਿੱਤਾ ਹੈ"।[1] ਇੱਕ ਦ੍ਰਿਸ਼ਟਾਂਤ ਦੇ ਤੌਰ 'ਤੇ, ਦੀਵੀਨਾ ਕੋਮੇਦੀਆ ਪਰਮਾਤਮਾ ਵੱਲ ਰੂਹ ਦੀ ਯਾਤਰਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਇਨਫ਼ਰਨੋ ਨੇ ਪਾਪ ਦੀ ਮੰਨ ਲੈਣ ਅਤੇ ਇਨਕਾਰ ਕਰਨਦਾ ਵਰਣਨ ਕਰਦਾ ਹੈ। [2]