ਅਮੀਰ ਖ਼ੁਸਰੋ
ਭਾਰਤੀ ਕਵੀ, ਲੇਖਕ, ਸੰਗੀਤਕਾਰ / From Wikipedia, the free encyclopedia
ਅਬੁਲ ਹਸਨ ਯਾਮੀਨੁੱਦੀਨ ਖੁਸਰੋ (ਉਰਦੂ: ابوالحسن یمینالدین خسرو; ਹਿੰਦੀ: अबुल हसन यमीनुद्दीन ख़ुसरो), ਅਮੀਰ ਖੁਸਰੋ ਦਹਿਲਵੀ (امیر خسرو دہلوی; अमीर ख़ुसरौ दहलवी) ਨਾਲ ਮਸ਼ਹੂਰ, ਇੱਕ ਭਾਰਤੀ ਸੰਗੀਤਕਾਰ, ਵਿਦਵਾਨ ਅਤੇ ਕਵੀ ਸੀ। ਭਾਰਤੀ ਉਪਮਹਾਂਦੀਪ ਦੇ ਸੱਭਿਆਚਾਰਕ ਇਤਿਹਾਸ ਵਿੱਚ ਇਸ ਦਾ ਖਾਸਾ ਯੋਗਦਾਨ ਹੈ। ਮੰਨਿਆ ਜਾਂਦਾ ਹੈ ਕਿ ਇਸਨੇ ਸਿਤਾਰ ਅਤੇ ਤਬਲਾ ਸਾਜ਼ਾਂ ਦੀ ਕਾਢ ਕਢੀ। ਇਹ ਇੱਕ ਸੂਫੀ ਰਹੱਸਵਾਦੀ ਸੀ ਅਤੇ ਦਿੱਲੀ ਦੇ ਨਿਜ਼ਾਮੁੱਦੀਨ ਔਲੀਆ ਦਾ ਰੂਹਾਨੀ ਚੇਲਾ ਸੀ। ਇਸਨੇ ਮੁੱਖ ਤੌਰ 'ਤੇ ਫ਼ਾਰਸੀ ਵਿੱਚ ਕਵਿਤਾਵਾਂ ਲਿੱਖੀਆਂ ਪਰ ਹਿੰਦਵੀ ਵਿੱਚ ਵੀ ਲਿੱਖੀਆਂ ਹਨ।
ਵਿਸ਼ੇਸ਼ ਤੱਥ ਅਮੀਰ ਖ਼ੁਸਰੋ ...
ਅਮੀਰ ਖ਼ੁਸਰੋ |
---|
ਬੰਦ ਕਰੋ
ਇਸਨੂੰ ਕਵਾੱਲੀ ਦਾ ਪਿਤਾ ਮੰਨਿਆ ਜਾਂਦਾ ਹੈ। ਇਸਨੂੰ ਭਾਰਤ ਵਿੱਚ ਗਜ਼ਲ ਦੀ ਸਿਨਫ ਨਾਲ ਪਛਾਣ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ, ਜੋ ਕਿ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਮਕ਼ਬੂਲ ਹੈ।